ਇਲਾਕੇ ਦੇ 67 ਪਿੰਡਾਂ ਨੂੰ ਪੀਣ ਵਾਲਾ ਨਹਿਰੀ ਪਾਣੀ ਸਪਲਾਈ ਕਰਨ ਲਈ ਸਤਹਿ ਪਾਣੀ ਪ੍ਰੋਜੈਕਟ ਜਲਦ ਸ਼ੁਰੂ ਹੋਵੇਗਾ- ਸਪੀਕਰ
ਹਰੀਸ਼ ਕਾਲੜਾ
- 65 ਕਰੋੜ ਦੀ ਲਾਗਤ ਨਾਲ ਆਉਦੇਂ ਦੋ ਮਹੀਨਿਆਂ ਅੰਦਰ ਪ੍ਰੋਜੈਕਟ ਸ਼ੁਰੂ ਹੋਵੇਗਾ- ਰਾਣਾ ਕੇ ਪੀ ਸਿੰਘ
- ਸਪੀਕਰ ਨੇ 90 ਲੱਖ ਦੀ ਲਾਗਤ ਨਾਲ 4 ਪਿੰਡਾਂ 'ਚ ਰੱਖੇ ਨਵੇਂ ਟਿਊਬਵੈੱਲਾਂ ਦੇ ਨੀਂਹ ਪੱਥਰ
ਨੰਗਲ, 26 ਮਈ 2021: ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ 67 ਪਿੰਡਾਂ ਨੂੰ ਪੀਣ ਲਈ ਨਹਿਰੀ ਸ਼ੁੱਧ ਪਾਣੀ ਸਪਲਾਈ ਕਰਨ ਲਈ 65 ਕਰੋੜ ਦੀ ਲਾਗਤ ਨਾਲ ਇੱਕ ਪ੍ਰੋਜੈਕਟ ਤਿਅਰ ਕੀਤਾ ਗਿਆ ਹੈ ਜੋ ਕਿ ਜਵਾਹਰ ਮਾਰਕੀਟ ਵਿਖੇ ਮੌਜੂਦਾ ਨਹਿਰੀ ਪਾਣੀ ਵਾਲੇ ਵਾਟਰ ਵਰਕਸ ਵਿਖੇ ਬਣਾਇਆ ਜਾਵੇਗਾ ਜਿੱਥੋਂ ਪਾਣੀ ਸ਼ੁੱਧ ਕਰਕੇ ਵੱਖ ਵੱਖ ਪਿੰਡਾਂ ਦੀਆਂ 32 ਸਕੀਮਾਂ ਅਧੀਨ ਆਉਦੇਂ ਪਿੰਡਾਂ ਨੂੰ ਪਾਣੀ ਪਹੁੰਚਾਇਆ ਜਾਵੇਗਾ।
ਇਹ ਜਾਣਕਾਰੀ ਅੱਜ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਵੱਲੋਂ ਸਾਂਝੀ ਕੀਤੀ ਗਈ। ਉਨਾਂ ਕਿਹਾ ਕਿ ਉਕਤ ਪ੍ਰੋਜੈਕਟ ਨੂੰ ਸਰਕਾਰ ਅਤੇ ਮਹਿਕਮਾ ਜਲ ਸਪਲਾਈ ਅਤੇ ਸੈਨੀਟਸ਼ਨ ਪੰਜਾਬ ਵੱਲੋਂ ਮੰਨਜੂਰੀ ਮਿਲ ਚੁੱਕੀ ਹੈ ਅਤੇ ਆਉਦੇਂ ਦੋ ਮਹੀਨਿਆਂ ਅੰਦਰ ਇਹ ਕੰਮ ਸ਼ੁਰੂ ਹੋ ਜਾਵੇਗਾ।
ਉਨਾਂ ਕਿਹਾ ਕਿ ਇਸ ਪ੍ਰਜੈਕਟ ਤਹਿਤ ਪਿੰਡ ਮਾਣਕਪੁਰ, ਡੁਕਲੀ, ਮੇਘਪੁਰ, ਮੇਘਪੁਰ ਲੋਅਰ, ਨੰਗਲ ਨਿੱਕੂ, ਨੰਗਲ ਨਿੱਕੂ ਲੋਅਰ, ਪੱਟੀ, ਪੱਟੀ ਐਸ ਸੀ ਅਬਾਦੀ, ਰਾਏਪੁਰ, ਦਬਕੇਹੜਾ, ਜਾਂਦਲਾ ਅੱਪਰ, ਦੜੌਲੀ ਅੱਪਰ, ਦੋਨਾਲ, ਮੰਗਲੂਰ, ਪੱਟੀ ਲੋਅਰ, ਬ੍ਰਹਮਪੁਰ ਲੋਅਰ, ਬੰਦਲੈਹੜੀ, ਪਾਲਸਰੀ, ਬ੍ਰਹਮਪੁਰ ਅੱਪਰ, ਦਬਕੇਹੜਾ ਲੋਅਰ, ਕਲਿੱਤਰਾਂ, ਦੜੌਲੀ ਲੋਅਰ, ਭਨੂੰਪਲੀ, ਬੱਸ ਸਟੈਂਡ ਅਬਾਦੀ ਭਨੂੰਪਲੀ, ਨੰਗਲੀ, ਭੂਤ ਮਾਜਰਾ, ਜਿੰਦਬੜ੍ਹੀ, ਸੈਣੀ ਮਾਜਰਾ, ਦਸਗਰਾਂ, ਦੌਲਾ ਬਸਤੀ, ਖਾਨਪੁਰ, ਖਾਨਪੁਰ ਅੱਪਰ,ਅਜੌਲੀ, ਜਾਂਦਲਾ ਲੋਅਰ, ਭਾਲੋਵਾਲ, ਟੱਪਰੀਆਂ, ਬਹਿਲੂ, ਢਾਹੇ, ਗੱਗ, ਥਲੂਹ, ਬਸਤੀ ਬਾਹਤੀਆਂ, ਬਸਤੀ ਬ੍ਰਾਹਮਣਾ, ਗੰਭੀਰਪੁਰ, ਸੂਰੇਵਾਲ, ਸੂਰੇਵਾਲ ਲੋਅਰ, ਢੇਰ, ਬੀਕਾਪੁਰ ਅੱਪਰ, ਠੀਕਰੀਵਾਲ, ਢਾਰੂ, ਸਜਮੌਰ, ਸਜਮੌਰ ਐਸ ਸੀ ਅਬਾਦੀ, ਬਾਸੋਵਾਲ, ਗੰਗੂਬਾਲ, ਕਲੋਤਾ, ਸੱਧੇਵਾਲ, ਪਾਲੀ ਖੁਰਦ, ਮਾਂਗੇਵਾਲ, ਮਾਂਗੇਵਾਲ ਬਾਗ, ਸੈਣੀ ਬਾਸ, ਮਹਿਰੋਲੀ, ਚੰਡੇਸਰ, ਲੰਗ ਮਜਾਰੀ, ਮਜਾਰਾ, ਖਮੇੜਾ, ਮਥੁਰਾ, ਦੌਲਾ ਬਸਤੀ, ਮਹੈਣ ਆਦਿ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪੱਕੀ ਨਿਜਾਤ ਦੁਆਈ ਜਾਵੇਗੀ। ਇਸ ਤੋਂ ਇਲਾਵਾ ਉਨਾਂ ਅੱਜ ਕਰੀਬ 90 ਲੱਖ ਦੀ ਲਾਗਤ ਨਾਲ ਚਾਰ ਪਿੰਡਾਂ ਵਿੱਚ ਨਵੇਂ ਡੂੰਘੇ ਟਿਊਬਵੈਲ ਦਾ ਨੀਂਹ ਪੱਥਰ ਰੱਖਿਆ।
ਸਪੀਕਰ ਨੇ ਦੱਸਿਆ ਕਿ ਕਰੀਬ 22 ਲੱਖ ਦੀ ਅਨੁਮਾਨਤ ਲਾਗਤ ਨਾਲ ਮਹਿਰੋਲੀ ਪਿੰਡ ਵਿਖੇ, ਅਜੌਲੀ ਵਿਖੇ 23 ਲੱਖ, ਖਾਨਪੁਰ ਵਿਖੇ 20.20 ਲੱਖ, ਜਿੰਦਬੜੀ ਵਿਖੇ 25.42 ਲੱਖ ਦੀ ਲਾਗਤ ਨਾਲ ਟਿਊਬਵੈਲ ਲਗਾਏ ਜਾਣਗੇ। ਇਸ ਮੌਕੇ ਰਮੇਸ਼ ਦਸਗਰਾਈ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰੂਪਨਗਰ, ਕਮਲਦੇਵ ਜੋਸ਼ੀ ਡਾਇਰੈਕਟਰ ਪੀਆਰਟੀਸੀ, ਪ੍ਰੇਮ ਸਿੰਘ ਬਾਸੋਵਾਲ, ਐਕਸੀਅਨ ਹਰਜੀਤਪਾਲ ਸਿੰਘ ਅਨੰਦਪੁਰ ਸਾਹਿਬ ਅਤੇ ਐਕਸੀਅਨ ਹਰਜੀਤ ਸਿੰਘ ਰੂਪਨਗਰ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ, ਰਾਕੇਸ਼ ਨਈਅਰ, ਕੌਂਸਲਰ ਸੁਰਿੰਦਰ ਪੰਮਾਂ, ਉਮਾਂ ਕਾਂਤ ਸ਼ਰਮਾ, ਵਪਾਰ ਮੰਡਲ ਅੱਡਾ ਮਾਰਕੀਟ ਦੇ ਪ੍ਰਧਾਨ ਟੋਨੀ ਸਹਿਗਲ ਅਤੇ ਮੀਡੀਆ ਸਲਾਹਕਾਰ ਅਮਰਪਾਲ ਸਿੰਘ ਬੈਂਸ ਆਦਿ ਹਾਜਰ ਸਨ।