ਕਿਸਾਨਾਂ ਵੱਲੋਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਬੋਹਰ-ਡੱਬਵਾਲੀ ਰੋਡ ਜਾਮ ਕੀਤਾ ਗਿਆ
ਇੰਦਰਜੀਤ ਸਿੰਘ
ਫਾਜ਼ਿਲਕਾ, 17 ਜੂਨ 2021 - ਕਿਸਾਨ ਜਥੇਬੰਦੀ ਆਜ਼ਾਦ ਕਿਸਾਨ ਮੋਰਚਾ ਵੱਲੋਂ ਫਸਲਾਂ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਲਗਾਇਆ ਅਬੋਹਰ ਡੱਬਵਾਲੀ ਰੋਡ ਤੇ ਪਿੰਡ ਦੁਤਾਰਾਂ ਵਾਲੀ 'ਚ ਰੋਸ਼ ਧਰਨਾ ਲਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਇਸ ਦੌਰਾਨ ਧਰਨੇ ਦਾ ਸਮਰਥਨ ਕਰਣ ਪੁੱਜੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੂੰ ਲੈ ਕੇ ਕਿਸਾਨਾਂ ਨੇ ਗੋ ਬੈਕ ਦੇ ਨਾਹਰੇ ਲਗਾਏ।
ਅਬੋਹਰ ਦੇ ਬੱਲੁਆਨਾ ਹਲਕੇ ਦੀ ਕਿਸਾਨ ਜਥੇਬੰਦੀ ਆਜ਼ਾਦ ਕਿਸਾਨ ਮੋਰਚਾ ਵਲੋਂ ਬੀਤੇ ਸਾਲ ਹੋਈ ਭਾਰੀ ਬਰਸਾਤ ਅਤੇ ਸੇਮਨਾਲੇ ਦੇ ਓਵਰਫਲੋ ਪਾਣੀ ਦੇ ਕਾਰਨ ਖ਼ਰਾਬ ਹੋਈਆਂ ਨਰਮੇ ਕਪਾਹ ਦੀਆ ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਫਾਜਿਲਕਾ ਦੇ ਅਬੋਹਰ ਡਬਵਾਲੀ ਰੋਡ ਤੇ ਪਿੰਡ ਦੁਤਾਰਾ ਵਾਲੀ ਚ ਨੈਸ਼ਨਲ ਹਾਈਵੇ ਜਾਮ ਕਰ ਰੋਸ ਧਰਨਾ ਲਗਾਇਆ ਗਿਆ।
ਜਿੱਥੇ ਧਰਨਾ ਪਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਬੀਤੇ ਸਾਲ ਹੋਈ ਭਾਰੀ ਬਰਸਾਤ ਅਤੇ ਸੇਮਨਾਲੇ ਦੇ ਓਵਰਫਲੋ ਹੋਏ ਪਾਣੀ ਦੇ ਕਾਰਨ ਭਾਰੀ ਮਾਤਰਾ ਵਿੱਚ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੋਈਆ ਸੀ। ਜਿਸਦੇ ਖਰਾਬੇ ਨੂੰ ਲੈ ਕੇ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਵਲੋਂ ਮੌਕੇ ਦਾ ਮੁਆਇਨਾ ਕਰ ਖ਼ਰਾਬ ਹੋਈ ਫਸਲਾਂ ਦਾ 12 ਹਜਾਰ ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਮੁਆਵਜਾ ਦੇਣ ਦੀ ਗੱਲ ਕਹੀ ਸੀ। ਪਰ 1 ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਰ - ਵਾਰ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟਣ ਦੇ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦੀਆ ਖ਼ਰਾਬ ਹੋਈਆ ਫਸਲਾਂ ਦਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਜੇਕਰ ਜਲਦ ਹੀ ਸਰਕਾਰ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀਆ ਖ਼ਰਾਬ ਹੋਈਆ ਫਸਲਾਂ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਏਗਾ।
ਉਥੇ ਹੀ ਕਿਸਾਨਾਂ ਦੇ ਧਰਨੇ ਦਾ ਸਮਰਥਨ ਕਰਣ ਪੁੱਜੇ ਬੱਲੁਆਨਾ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਗੁਰਤੇਜ ਸਿੰਘ ਘੁਡਿਆਨਾ ਦਾ ਧਰਨਾ ਪਰਦਰਸ਼ਨ ਕਰ ਰਹੇ ਕਿਸਾਨਾਂ ਨੇ ਜੋਰਦਾਰ ਵਿਰੋਧ ਕਰਦੇ ਹੋਏ ਗੋ ਬੈਕ ਦੇ ਨਾਹਰੇ ਲਗਾਏ ਗਏ। ਜਿੱਥੇ ਕਿਸਾਨਾਂ ਦਾ ਵਿਰੋਧ ਪਰਦਰਸ਼ਨ ਵੱਧਦੇ ਵੇਖ ਕਿਸਾਨਾਂ ਦਾ ਸਮਰਥਨ ਕਰਨ ਆਏ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਾਪਸ ਮੁੜਦੇ ਨਜ਼ਰ ਆਏ।
ਉਥੇ ਹੀ ਕਿਸਾਨਾਂ ਦੇ ਵਿਰੋਧ ਪਰਦਰਸ਼ਨ ਦਾ ਸਾਮਣਾ ਕਰ ਵਾਪਸ ਮੁੜ ਰਹੇ ਹਲਕਾ ਬੱਲੁਆਨਾ ਦੇ ਸਾਬਕਾ ਅਕਾਲੀ ਵਿਧਾਇਕ ਗੁਰਤੇਜ ਸਿੰਘ ਘੁਡਿਆਨਾ ਨੇ ਕਿਹਾ ਕਿ ਕਿਸਾਨਾਂ ਦੀਆ ਖ਼ਰਾਬ ਹੋਈਆ ਫਸਲਾਂ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਮੰਤਰੀਆਂ ਤੱਕ ਨੇ ਇਸ ਫਸਲਾਂ ਦੇ ਖਰਾਬੇ ਦਾ ਮੁਆਇਨਾ ਕਰ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ। ਲੇਕਿਨ ਹੁਣ ਤੱਕ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਵਕਤ ਕਿਸਾਨਾਂ ਦੀ ਖ਼ਰਾਬ ਹੋਈਆ ਫਸਲਾਂ ਦਾ 8 ਹਜਾਰ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਸੀ ਤਾਂ ਮੌਜੂਦਾ ਪੰਜਾਬ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਕਿਉਂ ਨਹੀਂ ਦੇ ਰਹੀ।