ਪੰਜਾਬ ‘ਚ ਬਣੇਗਾ ਸਵਰਨਕਾਰ ਬੋਰਡ, ਕੈਪਟਨ ਨੇ ਠੇਕੇਦਾਰ ਨੂੰ ਦਿੱਤਾ ਭਰੋਸਾ
ਚੰਡੀਗੜ੍ਹ, 17 ਜੂਨ 2021 - ਪੰਜਾਬ ‘ਚ ਬਣੇਗਾ ਸਵਰਨਕਾਰ ਬੋਰਡ-ਇਹ ਭਰੋਸਾ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਕਾਂਗਰਸੀ ਤੇ ਚੇਅਰਮੈਨ ਬੈਂਕਫਿੰਕੋ ਪੰਜਾਬ ਹਰਜਿੰਦਰ ਸਿੰਘ ਠੇਕੇਦਾਰ ਉਸ ਵੇਲੇ ਦਿੱਤਾ ਜਦੋਂ ਉਹ ਅੱਜ ਮੁੱਖ ਮੰਤਰੀ ਨੂੰ ਮਿਲੇ।
ਠੇਕੇਦਾਰ ਨੇ ਵੀ ਪਿਛਲੇ ਦਿਨੀਂ ਬੈਕਵਰਡ ਕਲਾਸ ਭਾਈਚਾਰੇ ਦੀਆ ਮੰਗਾ ਪ੍ਰਤੀ ਆਵਾਜ਼ ਬੁਲੰਦ ਕੀਤੀ ਸੀ ਕਿ ਬੈਕਵਰਡ ਕਲਾਸ ਵਰਗ ਦੇ ਲੋਕਾਂ ਨੂੰ ਵੀ ਦੂਜੀਆਂ ਜਾਤੀਆਂ ਦੇ ਆਧਾਰ ਤੇ ਸਨਮਾਨਯੋਗ ਅਹੁਦੇ ਤੇ ਹੋਰ ਨਿਯੁਕਤੀਆਂ ਮਿਲਣੀਆਂ ਚਾਹੀਦੀਆਂ ਹਨ। ਉਸ ਦੇ ਸੰਬੰਧ ਵਿੱਚ ਠੇਕੇਦਾਰ ਵੱਲੋਂ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਜਿਸ ਵਿੱਚ ਠੇਕੇਦਾਰ ਵੱਲੋਂ ਬੀ.ਸੀ ਵਰਗ ਪ੍ਰਤੀ ਜ਼ੋਰ ਸ਼ੋਰ ਨਾਲ ਚਰਚਾ ਕੀਤੀ ਗਈ ਕਿ ਬੈਕਵਰਡ ਕਲਾਸ ਦੇ ਵਿਅਕਤੀਆਂ ਨੂੰ ਵੀ ਸਰਕਾਰ ਵਿੱਚ ਮਾਣ ਸਨਮਾਨ ਮਿਲਣਾ ਚਾਹੀਦਾ ਹੈ। ਠੇਕੇਦਾਰ ਵੱਲੋਂ ਇਸ ਭਾਈਚਾਰੇ ਦੇ ਸਵਰਨਕਾਰ ਬੋਰਡ ਦੇ ਗਠਨ ਬਣਾਉਣ ਦੀ ਵੀ ਮੰਗ ਕੀਤੀ ਗਈ। ਠੇਕੇਦਾਰ ਵੱਲੋਂ ਕਿਹਾ ਗਿਆ ਸਵਰਨਕਾਰ ਬੋਰਡ ਦੇ ਬੀ.ਸੀ ਵਰਗ ਦੇ ਲੋਕ ਆਪਣੀਆਂ ਮੰਗਾ ਪ੍ਰਤੀ ਸੁਚੇਤ ਹੋਣਗੇ।
ਵਿਸ਼ੇਸ਼ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਠੇਕੇਦਾਰ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਬਹੁਤ ਜਲਦ ਸਵਰਨਕਾਰ ਬੋਰਡ ਦਾ ਗਠਨ ਕਰ ਦਿੱਤਾ ਜਾਵੇਗਾ ਅਤੇ ਬੈਕਵਰਡ ਕਲਾਸ ਦੇ ਹਰ ਅਹੁਦੇਦਾਰ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਵੀ ਮਿਲੇਗਾ।ਠੇਕੇਦਾਰ ਵੱਲੋਂ ਇਹ ਵੀ ਦੱਸਿਆ ਗਿਆ ਕੀ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਹਨ। ਪਰ ਕਿਸੇ ਵੀ ਰਾਜਨੀਤਕ ਵਿਅਕਤੀ ਵੱਲੋਂ ਬੈਕਵਰਡ ਕਲਾਸ ਵਰਗ ਦੇ ਲੋਕਾਂ ਪ੍ਰਤੀ ਆਵਾਜ਼ ਨਹੀਂ ਉਠਾਈ ਗਈ ਪਰ ਠੇਕੇਦਾਰ ਦੀ ਚੰਗੀ ਸੋਚ ਅਤੇ ਖ਼ੁਦ ਇਸ ਭਾਈਚਾਰੇ ਨਾਲ ਸਬੰਧ ਹੋਣ ਕਰਕੇ ਉਨ੍ਹਾਂ ਵੱਲੋਂ ਆਉਣ ਵਾਲੀਆਂ ਨਵੀਆਂ ਪੀੜੀਆਂ ਪ੍ਰਤੀ ਮਾਰਗ ਦਰਸ਼ਨ ਕਰਦੀਆਂ ਆਪਣੇ ਭਾਈਚਾਰੇ ਪ੍ਰਤੀ ਆਵਾਜ਼ ਬੁਲੰਦ ਕੀਤੀ ਗਈ।