ਵਿਰਾਸਤ-ਏ-ਖਾਲਸਾ ਨੂੰ ਮੁੜ ਤੋਂ ਆਮ ਲੋਕਾਂ ਲਈ ਖੋਲਣ ਦਾ ਫੈਸਲਾ
ਅਨੰਦਪੁਰ ਸਾਹਿਬ,17 ਜੂਨ,2021: ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਰਾਸਤ-ਏ- ਖ਼ਾਲਸਾ ਨੂੰ ਮੁੜ ਤੋਂ ਆਮ ਲੋਕਾਂ ਲਈ ਖੋਲਣ ਦਾ ਫੈਸਲਾ ਕੀਤਾ ਗਿਆ। 25 ਜੂਨ ਤੱਕ 50 ਫੀਸਦੀ ਸਮਰੱਥਾ ਨਾਲ ਵਿਰਾਸਤ ਏ ਖਾਲਸਾ ਨੂੰ ਖੋਲਣ ਦਾ ਫੈਸਲਾ ਕੀਤਾ ਗਿਆ। ਦੱਸਣਯੋਗ ਹੈ ਕਿ ਕੋਵਿਡ ਦੇ ਵੱਧ ਰਹੇ ਪ੍ਰਭਾਵ ਤੋਂ ਬਾਅਦ 25 ਮਾਰਚ ਤੋਂ ਬਾਅਦ ਵਿਰਾਸਤ-ਏ- ਖ਼ਾਲਸਾ ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ ।