ਬਲਾਚੌਰ: ਇਕ ਚੈਰੀਟੇਬਲ ਹਸਪਤਾਲ ਵਿਚ ਛਾਪੇਮਾਰੀ, 3 ਖਿਲ਼ਾਫ ਕੇਸ ਦਰਜ
ਨਵਾਂਸ਼ਹਿਰ 18 ਜੂਨ 2021 - ਇਕ ਐਨਜੀਓ ਨੇ ਸਿਹਤ ਵਿਭਾਗ ਦੀ ਟੀਮ ਨਾਲ ਭੱਦੀ ਰੋਡ, ਬਲਾਚੌਰ ਵਿਖੇ ਸਥਿਤ ਸੁਨੀਤਾ ਹਸਪਤਾਲ ਵਿੱਚ ਸਟਿੰਗ ਓਪਰੇਸ਼ਨ ਕੀਤਾਂ ਤਾਂ ਅਣਰਜਿਸਟਰਡ ਅਲਟਰਾਸਾਉਡ ਮਸ਼ੀਨ ਅਤੇ ਲਿੰਗ ਨਿਰਧਾਰਿਤ ਟੈਸਟ ਦੇ ਨਾਮ ਉਤੇ 40 ਹਜ਼ਾਰ ਲਏ ਰੁਪਏ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ। ਮੁਢਲੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਹਸਪਤਾਲ ਵਿਚ ਸੀਜੇਰੀਅਨ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਮੁੱਢਲੀ ਜਾਂਚ ਵਿਚ, ਆਪ੍ਰੇਸ਼ਨ ਕਰਨ ਲਈ ਕਿਸੇ ਯੋਗ ਡਾਕਟਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ।
ਦੇਰ ਸ਼ਾਮ ਹਸਪਤਾਲ ਦੀਆਂ ਆਪਰੇਟਰ ਸੁਨੀਤਾ ਸ਼ਰਮਾ, ਕੁਲਵੰਤ ਕੌਰ, ਸਤਨਾਮ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਡਾ. ਰੁਪਿੰਦਰ ਗਿੱਲ ਡੀ.ਐਫ.ਪੀ.ਓ ਮੋਗਾ, ਡਾ. ਰਮਨ ਗੁਪਤਾ ਡੀ.ਐਫ.ਪੀ.ਓ ਜਲੰਧਰ, ਡਾ. ਸੁਖਮਨੀ ਨਵਾਂਸ਼ਹਿਰ ਪੀ.ਐਨ.ਡੀ.ਟੀ.,ਡਿਟੈਕਟਿਵ ਵਿਸ਼ਾਲ ਪੁਰੀ ਆਦਿ ਦੀ ਟੀਮ ਵੱਲੋਂ ਡਮੀ ਮਰੀਜ਼ ਨੂੰ 40 ਹਜ਼ਾਰ ਰੁਪਏ ਦੇ ਕੇ ਭਰੂਣ ਦੇ ਲਿੰਗ ਟੈਸਟ ਲਈ ਭੇਜਿਆ ਗਿਆ।
ਜਾਲ ਵਿਛਾਉਣ ਤੋਂ ਬਾਅਦ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਐਸਐਚਓ ਥਾਣਾ ਬਲਾਚੌਰ ਗੁਰਮੀਤ ਸਿੰਘ, ਲਖਵੀਰ ਸਿੰਘ ਏਐਸਆਈ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨਾਲ ਹਸਪਤਾਲ ਵਿੱਚ ਛਾਪੇਮਾਰੀ ਕੀਤੀ ਹਸਪਤਾਲ ਨੇ ਡਮੀ ਮਰੀਜ ਨਾਲ 40 ਹਜ਼ਾਰ ਰੁਪਏ ਵਿੱਚ ਸੌਦਾ ਕਰ ਲਿਆ ਸੀ। ਇਸ ਯੋਜਨਾ ਤਹਿਤ ਛਾਪੇਮਾਰੀ ਕਰਨ ਵਾਲੀ ਟੀਮ ਨੂੰ ਟੈਸਟ ਰੂਮ ਅਤੇ ਮਸ਼ੀਨ ਸਮੇਤ 40 ਹਜ਼ਾਰ ਰੁਪਏ ਦੀ ਨਿਸ਼ਚਤ ਰਾਸ਼ੀ ਮਿਲੀ। ਉਹਨਾ ਦੱਸਿਆ ਕਿ ਇਹ ਕੇਂਦਰ ਗੈਰ ਕਾਨੂੰਨੀ ਚੱਲ ਰਿਹਾ ਸੀ ਕਿਉਂਕਿ ਅਲਟਰਾਸਾਉਂਡ ਮਸ਼ੀਨ ਰਜਿਸਟਰਡ ਨਹੀਂ ਸੀ।
ਇਸ ਤੋਂ ਇਲਾਵਾ ਅਜਿਹੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੇ ਆਪ੍ਰੇਸ਼ਨ ਕੀਤੇ ਗਏ, ਜਦੋਂ ਕਿ ਹਸਪਤਾਲ ਵਿੱਚ ਆਪ੍ਰੇਸ਼ਨ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਮਿਲੇ। ਇਸ ਦੇ ਨਾਲ ਹੀ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਉਥੇ, ਡਾ. ਸੁਨੀਤਾ ਨੇ ਕਿਹਾ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ