ਪੰਜਾਬ ਦੀ ਧੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫਸਰ ਬਣੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, (ਕੈਲੀਫੋਰਨੀਆ) 18 ਜੂਨ 2021 - ਕੈਲੀਫੋਰਨੀਆ ਦੀ ਐਪਲਵੈਲੀ ਤੋਂ ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫਸਰ (2nd Lieutenant) ਨਿਯੁਕਤੀ ਹੋਈ ਹੈ। ਸਬਰੀਨਾ ਹੋਣਹਾਰ ਅਤੇ ਅਗਾਂਹਵਧੂ ਖਿਆਲਾਂ ਦੀ ਮਾਲਕ ਹੈ। ਜਿਸ ਦੀ ਅਮਰੀਕੀ ਫੌਜ਼ ਵਿੱਚ ਨਿਯੁਕਤੀ ‘ਤੇ ਉਸਦੇ ਪਿਤਾ ਸ. ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਮਾਣ ਮਹਿਸੂਸ ਕਰਦੇ ਹਨ। ਜਿਸ ਦੀਆਂ ਪਰਿਵਾਰ ਨੂੰ ਦੋਸ਼ਤਾ, ਰਿਸ਼ਤੇਦਾਰਾ ਅਤੇ ਭਾਈਚਾਰੇ ਦੁਆਰਾ ਵਧਾਈਆਂ ਮਿਲ ਰਹੀਆਂ ਹਨ।
ਕੇਵਲ ਸਿੰਘ ਗਿੱਲ ਪੰਜਾਬ ਤੋਂ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸੰਬੰਧ ਰੱਖਦੇ ਹਨ। ਵਿਦੇਸ਼ਾਂ ਵਿੱਚ ਆ ਕੇ ਜਿੱਥੇ ਪੰਜਾਬੀ ਭਾਈਚਾਰੇ ਨੇ ਵੱਖ-ਵੱਖ ਵਪਾਰਕ ਅਤੇ ਹੋਰ ਖੇਤਰਾਂ ਵਿੱਚ ਮੱਲਾ ਮਾਰੀਆਂ, ਉੱਥੇ ਬੱਚਿਆ ਨੇ ਉੱਚ ਵਿੱਦਿਆ ਪ੍ਰਾਪਤ ਕਰਕੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਚੰਗੀਆਂ ਨੌਕਰੀਆਂ ਕਰ ਨਾਂਮ ਰੌਸ਼ਨ ਕੀਤੇ। ਜਿਸ ਦੀ ਮਿਸਾਲ ਸਬਰੀਨਾ ਸਿੰਘ ਅਤੇ ਸਾਡੇ ਹੋਰ ਸਾਰੇ ਬੱਚੇ ਹਨ, ਜੋ ਵਿਦੇਸ਼ਾਂ ਵਿੱਚ ਆਪਣੇ ਮਾਂ-ਬਾਪ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਹਨ।