ਅਮਰੀਕਾ: ਚਰਨ ਸਿੰਘ ਸਿੱਧੂ ਨਹੀਂ ਰਹੇ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, (ਕੈਲੀਫੋਰਨੀਆ), 18 ਜੂਨ 2021 - ਬੀਤੇ ਦਿਨੀ ਕਰਮਨ ਨਿਵਾਸੀ ਚਰਨ ਸਿੰਘ ਸਿੱਧੂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਹ ਪਿਛੋਕੜ ਪੰਜਾਬ ਤੋਂ ਪਿੰਡ ਮੱਲ੍ਹਾਂ,ਨਜ਼ਦੀਕ ਜਗਰਾਉਂ ਦੇ ਰਹਿਣ ਵਾਲੇ ਸਨ। ਉਹ ਪਿਛਲੇ 22 ਸਾਲਾ ਤੋਂ ਕਰਮਨ ਵਿਖੇ ਰਹਿ ਰਹੇ ਸਨ। ਉਨਾਂ ਦਾ ਅੰਤਮ ਸੰਸਕਾਰ 20 ਜੂਨ, 2021 ਦਿਨ ਐਤਵਾਰ ਨੂੰ ‘ਸਾਂਤ ਭਵਨ ਪੰਜਾਬੀ ਫਿਊਨਰਲ ਹੋਮ’ ਵਿਖੇ 11 ਤੋਂ 1 ਵਜੇ ਤੱਕ ਹੋਵੇਗਾ। ਇਸ ਉਪਰੰਤ ਅੰਤਮ ਅਰਦਾਸ ‘ਗੁਰਦੁਆਰਾ ਅਨੰਦਗੜ ਸਾਹਿਬ’ ਕਰਮਨ ਵਿਖੇ 1:30 ਤੋਂ 3 ਵਜੇ ਤੱਕ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਸਪੁੱਤਰ ਜਗਰੂਪ ਸਿੰਘ ਨਾਲ ਫ਼ੋਨ ਨੰਬਰ (559) 846-7469 (ਘਰ) ਜਾਂ (559) 567-4566 (ਸੈਲੂਅਰ) ‘ਤੇ ਸੰਪਰਕ ਕੀਤਾ ਜਾਂ ਸਕਦਾ ਹੈ।