ਬੰਗਾ ਨੇੜੇ ਪਿੰਡ ਥਾਂਦੀਆਂ ਵਿੱਚ ਪੁਲੀਸ ਵੱਲੋਂ ਨਸ਼ੇ ਫੜਨ ਲਈ ਸਰਚ ਆਪ੍ਰੇਸ਼ਨ
- ਪਿੰਡ ਥਾਂਦੀਆਂ ਵਿਖੇ ਸ਼ੱਕੀ ਨਸ਼ਾ ਤਸਕਰ ਦੇ ਘਰ ਡੀਐਸਪੀ ਬੰਗਾ ਸ੍ਰੀ ਜੀ ਪੀ ਸਿੰਘ ਅਤੇ ਐੱਸਐੱਚਓ ਬੰਗਾ ਸਦਰ ਸ੍ਰੀਮਤੀ ਨਰੇਸ਼ ਕੁਮਾਰੀ ਪੁਲੀਸ ਟੀਮ ਨਾਲ ਤਲਾਸ਼ੀ ਲੈਂਦੇ ਹੋਏ
ਨਵਾਂਸ਼ਹਿਰ - 18 ਜੂਨ 2021 - ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੀਆਂ ਹਦਾਇਤਾਂ ਅਨੁਸਾਰ ਡੀ ਐੱਸ ਪੀ ਸਬ ਡਵੀਜ਼ਨ ਬੰਗਾ ਸ੍ਰੀ ਗੁਰਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਅੱਜ ਤੜਕਸਾਰ ਬੰਗਾ ਸਦਰ ਥਾਣੇ ਦੇ ਪਿੰਡ ਥਾਂਦੀਆਂ ਵਿਖੇ ਸ਼ੱਕੀ ਨਸ਼ਾ ਤਸਕਰ ਦੇ ਘਰ ਨਸ਼ਿਆਂ ਵੇਚਣ ਵਾਲਿਆਂ ਨੂੰ ਫੜਨ ਦੇ ਸਬੰਧ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ ਐਚ ਓ ਸ਼੍ਰੀਮਤੀ ਨਰੇਸ਼ ਕੁਮਾਰੀ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਕਿਹਾ ਕਿ ਬੰਗਾ ਹਲਕੇ ਦੇ ਪਿੰਡਾਂ ਵਿਚ ਨਸ਼ਾ ਕਰਨ ਤੇ ਵੇਚਣਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਅੱਜ ਕੀਤੇ ਸਰਚ ਅਪਰੇਸ਼ਨ ਵੀ ਕਿਸੇ ਵੀ ਪ੍ਰਕਾਰ ਦੀ ਨਸ਼ੇ ਦੀ ਪਕੜ ਨਹੀਂ ਹੋ ਸਕੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਸਰਚ ਆਪ੍ਰੇਸ਼ਨ ਜਾਰੀ ਰਹਿਣਗੇ ।