"ਸਿੱਧੂ ਨੂੰ ਬਿਲਕੁਲ ਦੇਣਾ ਚਾਹੀਦਾ ਅਹੁਦਾ" ਕੈਪਟਨ ਨਾਲ ਗੁਪਤ ਮੀਟਿੰਗ ਬਾਰੇ ਪ੍ਰਤਾਪ ਬਾਜਵਾ ਬੋਲੇ, ਲਾਈਵ ਵੀਡੀੳ ਵੀ ਦੇਖੋ
ਚੰਡੀਗੜ੍ਹ, 18 ਜੂਨ 2021 - ਕੈਪਟਨ ਨਾਲ ਪ੍ਰਤਾਪ ਬਾਜਵਾ ਦੀ ਮੀਟਿੰਗ ਬਾਰੇ ਹੋ ਰਹੀਆਂ ਚਰਚਾਵਾਂ ਬਾਰੇ ਬਾਜਵਾ ਨੇ ਸਸਪੈਂਸ ਹਟਾਉਂਦਿਆਂ ਕਿਹਾ ਕਿ ਹਾਲੇ ਕੋਈ ਵੀ ਅਜਿਹੀ ਮੁਲਾਕਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੋ ਆਉਂਦੇ ਦਿਨਾਂ 'ਚ ਹਾਈ ਕਮਾਂਡ ਫੈਸਲਾ ਸੁਣਾਏਗੀ, ਉਸਨੂੰ ਸਿਰ ਮੱਥੇ ਮੰਨਿਆ ਜਾਏਗਾ।
ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਹੁੰਦਿਆਂ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਫਾਇਰਿੰਗ ਮਾਮਲੇ 'ਚ ਸਾਰੀ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਦੋਸ਼ੀਆਂ ਖਿਲਾਫ ਇੱਕ ਮਹੀਨੇ ਦੇ ਅੰਦਰ ਅੰਦਰ ਕਾਰਵਾਈ ਹੋਣੀ ਚਾਹੀਦੀ ਹੈ।
ਨਵਜੋਤ ਸਿੱਧੂ ਨੂੰ ਕਿਸੇ ਅਹੁਦੇ ਬਾਰੇ ਪੁੱਛੇ ਗਏ ਸਵਾਲ 'ਤੇ ਬਾਜਵਾਨੇ ਕਿਹਾ ਕਿ ਉਹ ਬਿਲਕੁਲ ਚਾਹੁੰਦੇ ਨੇ ਕਿ ਨਵਜੋਤ ਸਿੱਧੂ ਨੂੰ ਕੋਈ ਅਹੁਦਾ ਮਿਲੇ, ਪਰ ਸਭ ਤੋਂ ਪਹਿਲਾਂ ਸੀਨਿਓਰਟੀ ਦੇ ਹਿਸਾਬ ਨਾਲ ਬਾਕੀਆਂ ਦੇ ਨੰਬਰ ਵੀ ਲੱਗਣੇ ਚਾਹੀਦੇ ਨੇ। ਹਰ ਇੱਕ ਨੂੰ ਸੀਨਿਓਰਟੀ ਦੇ ਹਿਸਾਬ ਨਾਲ ਜਰੂਰ ਅਹੁਦੇ ਮਿਲਣੇ ਚਾਹੀਦੇ ਨੇ।
ਬਾਜਵਾ ਨੇ ਕੈਪਟਨ ਤੋਂ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਜਲਦ ਸੁਲਝਾਉਣ ਦੀ ਮੰਗ ਕੀਤੀ।
ਹੋਰ ਕੀ ਕਿਹਾ ਬਾਜਵਾ ਨੇ? ਹੇਠ ਵੀਡੀੳ 'ਚ ਦੇਖੋ: