ਮਾਨਸਾ ਜ਼ਿਲ੍ਹੇ ਵਿਚ ਕੋਰੋਨਾ ਨਾਲ 3 ਮੌਤਾਂ, 22 ਨਵੇਂ ਕੇਸ ਸਾਹਮਣੇ ਆਏ
ਸੰਜੀਵ ਜਿੰਦਲ
ਮਾਨਸਾ, 18 ਜੂਨ 2021 - ਕੱਲ੍ਹ ਸ਼ਾਮ ਤਕ ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ 22 ਮਾਮਲੇ ਸਾਹਮਣੇ ਆਏ ਹਨ ਅਤੇ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ 'ਚ ਹੁਣ 282 ਐਕਟਿਵ ਕੇਸ ਮੌਜੂਦ ਹਨ। ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਤੋਂ 15301 ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ। ਵੀਰਵਾਰ ਨੂੰ 45 ਵਿਅਕਤੀਆਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ ਅਤੇ 1255 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ 234365 ਸੈਂਪਲ ਲਏ ਜਾ ਚੁੱਕੇ ਹਨ। ਵੀਰਵਾਰ ਨਵੇਂ ਆਏ 22 ਮਾਮਲਿਆਂ ਵਿੱਚ ਮਾਨਸਾ 'ਚ 6, ਬੁਢਲਾਡਾ 'ਚ 3, ਖਿਆਲਾ ਕਲਾਂ 'ਚ 6 ਅਤੇ ਸਰਦੂਲਗੜ੍ਹ 'ਚ 7 ਮਾਮਲੇ ਪਾਏ ਗਏ ਹਨ, ਜਦਕਿ ਮਾਨਸਾ ਦੀ ਇੱਕ 46 ਸਾਲਾ ਔਰਤ ਦੀ ਸਿਵਲ ਹਸਪਤਾਲ ਮਾਨਸਾ, ਮਾਨਸਾ ਦੇ ਇੱਕ 50 ਸਾਲਾ ਵਿਅਕਤੀ ਦੀ ਫਰੀਦਕੋਟ ਅਤੇ ਬੁਢਲਾਡਾ ਦੇ ਇੱਕ 51 ਸਾਲਾ ਵਿਅਕਤੀ ਦੀ ਵੀ ਫਰੀਦਕੋਟ ਦੇ ਹਸਪਤਾਲ ਚ ਮੌਤ ਹੋ ਗਈ ਹੈ। ਜਿਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 252 ਹੋ ਗਈ ਹੈ।