ਵਿਦੇਸ਼ਾਂ ਵਿਚ ਪੜ੍ਹਨ ਅਤੇ ਨੌਕਰੀ ਦੇ ਚਾਹਵਾਨ ਆਨਲਾਈਨ ਕਾਊਂਸਲਿੰਗ ਲਈ ਰਜਿਸਟਰੇਸ਼ਨ ਕਰਵਾਉਣ - ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮਾਨਸਾ
ਸੰਜੀਵ ਜਿੰਦਲ
ਮਾਨਸਾ, 18 ਜੂਨ 2021 :ਮਾਨਸਾ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ ਜਾ ਕੇ ਪੜ੍ਹਨ ਦੇ ਚਾਹਵਾਨ ਪ੍ਰਾਰਥੀਆਂ ਲਈ ਮੋਹਾਲੀ ਵਿਖੇ ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਵੱਲੋਂ ਆਨਲਾਈਨ ਮਾਧਿਅਮ ਰਾਹੀਂ ਕਾਊਂਸਲਿੰਗ ਦਾ ਦੂਸਰਾ ਚਰਣ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਜੋ ਪ੍ਰਾਰਥੀ ਆਈਲਟ/ਪੀ.ਟੀ.ਈ. ਪਾਸ ਕਰ ਚੁੱਕੇ ਹਨ ਅਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ, ਉਹ ਵਿਦੇਸ਼ੀ ਸਿੱਖਿਆ ਸਬੰਧੀ 30 ਜੂਨ ਨੂੰ ਆਯੋਜਿਤ ਕੀਤੇ ਜਾ ਰਹੇ ਆਨਲਾਈਨ ਕਾਊਂਸਲਿੰਗ ਸ਼ੈਸ਼ਨ ਵਿੱਚ ਹਿੱਸਾ ਲੈਣ ਲਈ https://forms.gle/RZhbBWXA1xKtnNqBA ਲਿੰਕ ਉੱਪਰ 23 ਜੂਨ 2021 ਤੱਕ ਰਜ਼ਿਸਟ੍ਰੇਸ਼ਨ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵਿਦੇਸ਼ ਜਾ ਕੇ ਨੌਕਰੀ/ਕੰਮ ਕਰਨ ਦੇ ਚਾਹਵਾਨ ਪ੍ਰਾਰਥੀਆਂ ਲਈ ਵੀ ਮੋਹਾਲੀ ਵਿਖੇ ਵਿਦੇਸ਼ੀ ਸਿੱਖਿਆ ਅਤੇ ਰੋਜ਼ਗਾਰ ਸੈੱਲ ਦੀ ਸਥਾਪਨਾ ਕੀਤੀ ਗਈ। ਇਸ ਲਈ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਜੋ ਪ੍ਰਾਰਥੀ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਕੰਮ ਕਰਨਾ ਚਾਹੁੰਦੇ ਹਨ। ਉਹ ਪ੍ਰਾਰਥੀ https://forms.gle/aY1yuPL11J4n4toM8 ਲਿੰਕ ਉਪਰ ਰਜ਼ਿਸਟ੍ਰੇਸ਼ਨ ਕਰ ਸਕਦੇ ਹਨ। ਪ੍ਰਾਰਥੀ ਕੋਲ ਕਿਸੇ ਵੀ ਖੇਤਰ ਵਿੱਚ ਘੱਟੋ-ਘੱਟ ਇੱਕ ਸਾਲ ਦਾ ਤਜ਼ਰਬਾ ਜ਼ਰੂਰ ਹੋਣਾ ਚਾਹੀਦਾ ਹੈ।ਰਜ਼ਿਸਟ੍ਰੇਸ਼ਨ ਕਰਨ ਦੀ ਆਖ਼ਰੀ ਮਿਤੀ 15 ਜੂਨ 2021 ਸੀ । ਰਜ਼ਿਸਟਰਡ ਪ੍ਰਾਰਥੀਆਂ ਨੂੰ ਮਿਤੀ 23 ਜੂਨ 2021 ਨੂੰ ਸ਼ਡਿਊਲ ਮੁਤਾਬਕ ਮਾਹਿਰਾਂ ਦੁਆਰਾ ਆਨਲਾਈਨ ਕਾਊਂਸਲਿੰਗ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਉਨ੍ਹਾਂ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ ਆਪਣੀ ਰਜ਼ਿਸਟ੍ਰੇਸ਼ਨ ਜਰੂਰ ਕਰਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਕਰੀਅਰ ਕਾਂਊਂਸਲਰ ਨਾਲ 9876377827 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਾਰਥੀਆਂ ਨੂੰ ਇਹ ਸੁਵਿਧਾ ਮਾਹਿਰਾਂ ਦੁਆਰਾ ਮੁਫ਼ਤ ਪ੍ਰਦਾਨ ਕੀਤੀ ਜਾਣੀ ਹੈ।