ਫਰੀਦਕੋਟ: ਖੇਡ ਪ੍ਰੇਮੀਆ ਨੇ ਜ਼ਿਲ੍ਹਾ ਖੇਡ ਅਫਸਰ ਸਿੱਧੂ ਦਾ ਕੀਤਾ ਸਵਾਗਤ
ਪਰਵਿੰਦਰ ਸਿੰਘ ਕੰਧਾਰੀ
- ਸਿੱਧੂ ਜਿਹੇ ਅਫਸਰ ਫਰੀਦਕੋਟ ਲਈ ਮਾਣ ਵਾਲੀ ਗੱਲ - ਜਗਪਾਲ ਬਰਾੜ, ਭੁਰਪੂਰ ਸਿੰਘ ,ਦਵਿੰਦਰ ਸੰਧੂ
ਫਰੀਦਕੋਟ 18 ਜੂਨ 2021 - ਪਰਮਿੰਦਰ ਸਿੰਘ ਸਿੱਧੂ ਨੇ ਖੇਡ ਅਫਸਰ ਦਾ ਅਹੁਦਾ ਸੰਭਾਲ ਲਿਆ ਹੈ | ਉਹ ਬਠਿੰਡਾ ਵਿਖੇ ਖੇਡ ਅਫਸਰ ਤਾਇਨਾਤ ਹਨ ਅਤੇ ਉਹਨਾਂ ਕੋਲ ਜਿਲ੍ਹਾ ਫਿਰੋਜਪੁਰ ਦਾ ਵੀ ਅਡੀਨਿਸ਼ਨਲ ਚਾਰਜ ਹੈ ਅਤੇ ਹੁਣ ਤੀਸਰੇ ਜਿਲੇ੍ਹ ਫਰੀਦਕੋਟ ਵਿਖੇ ਵੀ ਅਡੀਸਨਲ ਚਾਰਜ ਉਹਨਾਂ ਸੰਭਾਲ ਲਿਆ ਹੈ | ਅੱਜ ਉਹਨਾਂ ਦਾ ਅਹੁਦਾ ਸੰਭਾਲਣ ਤੇ ਜਗਪਾਲ ਸਿੰਘ ਬਰਾੜ ਸਮਾਜ ਸੇਵੀ ਸਰਬੱਤ ਦਾ ਭਲਾ ਟਰੱਸਟ, ਮਾਸਟਰ ਭੁਰਪੂਰ ਸਿੰਘ ਮੈਂਬਰ ਸੀਰ ਸੁਸਾਇਟੀ ਤੇ ਸਰਬੱਤ ਦਾ ਭਲਾ ਟਰੱਸਟ, ਦਵਿੰਦਰ ਸਿੰਘ ਸੰਧ ੂ ਪ੍ਰਧਾਨ ਗੁਰਦੁਆਰਾ ਲੋਕਲ ਕਮੇਟੀ ਗਰੀਨ ਐਵਨਿਊ, ਰਣਜੀਤ ਸਿੰਘ ਭੋਲੂਵਾਲਾ ਪ੍ਰਧਾਨ ਬਾਬਾ ਫਰੀਦ ਕੁਸ਼ਤੀ ਐਸੋਸੀਏਸ਼ਨ ਫਰੀਦਕੋਟ, ਮੱਘਰ ਸਿੰੰਘ ਖਾਲਸਾ ਜਨਰਲ ਸਕੱਤਰ ਗੱਤਕਾ ਐਸੋਸੀਏਸ਼ਨ ਫਰੀਦਕੋਟ, ਬਲਜਿੰਦਰ ਸਿੰਘ ਹਾਕੀ ਕੋਚ, ਇੰਦਰਜੀਤ ਸਿੰਘ ਕੁਸ਼ਤੀ ਕੋਚ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਵਾਗਤ ਕੀਤਾ | ਇਸ ਮੌਕੇ ਖੇਡ ਪੇ੍ਰਮੀ ਤੇ ਸਮਾਜ ਸੇਵੀ ਜਗਪਾਲ ਸਿੰਘ ਬਰਾੜ, ਭਰਪੂਰ ਸਿੰਘ ਹੁੰਦਲ ਤੇ ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਫਰੀਦਕੋਟ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਰਮਿੰਦਰ ਸਿੰਘ ਸਿੱਧੂ ਵਰਗੇ ਅਫਸਰ ਖੇਡ ਅਫਸਰ ਬਣ ਕੇ ਆਏ ਹਨ |
ਉਹਨਾਂ ਦੀ ਨੇਕ ਨੀਅਤ ਤੇ ਕੰਮ ਕਰਨ ਦੀ ਲਗਨ ਆਮ ਅਫਸਰਾਂ ਨਾਲੋ ਅਲੱਗ ਹੈ ਅਤੇ ਉਹ ਆਪਣੇ ਫਰਜ ਨੂੰ ਮਾਨਵਤਾ ਭਲਾਈ ਦੀ ਤਰਾਂ ਨਿਭਾਉਂਦੇ ਹਨ | ਜਗਪਾਲ ਸਿੰਘ ਬਰਾੜ ਨੇ ਕਿਹਾ ਕਿ ਪਰਮਿੰਦਰ ਸਿੰਘ ਸਿੱਧੂ ਆਪਣੀ ਡਿਊਟੀ ਸਮੇਂ ਬਹਿੰਦੇ ਨਹੀਂ ਹਨ ਉਹ ਆਪਣੇ ਅਧੀਨ ਜੋ ਵੀ ਕੰਮ ਹੋ ਸਕਦੇ ਹਨ ਉਹਨਾਂ ਨੂੰ ਕਰਨ ਲਈ ਜੁਟ ਜਾਂਦੇ ਹਨ | ਪਰਮਿੰਦਰ ਸਿੰਘ ਸਿੱੱਧੂ ਦੇ ਖੇਡ ਅਫਸਰ ਦਾ ਆਹੁਦਾ ਸੰਭਾਲਣ ਤੇ ਸਮਾਜ ਸੇਵੀਆ ਤੇ ਖਿਡਾਰੀਆ ਤੇ ਖੇਡ ਪ੍ਰੇਮੀਆ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |