ਮੰਗਾਂ ਸਬੰਧੀ ਭੁਲੇਖੇ ਦੂਰ ਕਰੇ ਬਿਨਾਂ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ ਨਹੀਂ ਹੋਵੇਗੀ : ਪ੍ਰਧਾਨ ਗਿੱਲ
ਦੀਪਕ ਜੈਨ
ਜਗਰਾਓਂ, 18 ਜੂਨ 2021 - ਪੰਜਾਬ ਸਰਕਾਰ ਦੁਆਰਾ ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਦੁਆਰਾ ਦਿੱਤੀਆਂ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦੀਆਂ ਹਦਾਇਤਾਂ ਵਿਚ ਕੁੱਝ ਵੀ ਸਾਫ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਫਾਈ ਸੇਵਕ ਯੂਨੀਅਨ ਪੰਜਾਬ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਜਿਲਾ ਪ੍ਰਧਾਨ ਅਰੁਣ ਗਿੱਲ ਨੂੰ ਫੋਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ। ਓਨਾ ਕਿਹਾ ਕਿ ਜਿੰਨਾ ਟਾਇਮ ਪੰਜਾਬ ਸਰਕਾਰ ਨਾਲ ਸਫਾਈ ਕਰਮਚਾਰੀਆਂ ਦੇ ਆਹੁਦੇਦਾਰਾਂ ਨਾਲ ਬੇਠ ਕੇ ਮੀਟਿੰਗ ਨਹੀਂ ਹੁੰਦੀ ਉਨਾਂ ਟਾਇਮ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਦੁਆਰਾ ਜੋ ਫੈਸਲਾ ਕੀਤਾ ਗਿਆ ਹੈ ਉਹ ਹਜੇ ਮੰਗਾ ਸਬੰਧੀ ਕਈ ਤਰ੍ਹਾਂ ਦੇ ਭੁਲੇਖੇ ਹਨ। ਓਨਾ ਕਿਹਾ ਕਿ ਸਫਾਈ ਕਰਮਚਾਰੀ ਕੰਮ ਤੇ ਨਹੀਂ ਪਰਤਣਗੇ ਚਾਹੇ ਕਈ ਮਹੀਨੇ ਹੜਤਾਲ ਹੋਰ ਕਿਓਂ ਨਾ ਕਰਨੀ ਪਵੇ।
ਪ੍ਰਧਾਨ ਅਰੁਣ ਗਿਲ ਨੇ ਕਿਹਾ ਕਿ ਜਿਸ ਕੰਮ ਲਈ ਮਜਬੁਰੀ ਵੱਸ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਹੈ ਜੇਕਰ ਉਹ ਸਰਕਾਰ ਨਹੀਂ ਮੰਨਦੀ ਜਾਂ ਠੇਕੇਦਾਰੀ ਸਿਸਟਮ ਖਤਮ ਨਹੀਂ ਕਰਦੀ ਤਾਂ ਸੰਘਰਸ਼ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ ਅਤੇ ਕਿਹਾ ਕਿ ਜੇਕਰ ਸਰਕਾਰ ਮੰਗਾ ਸਹੀ ਤਰੀਕੇ ਨਾਲ ਨਹੀਂ ਮੰਨਦੀ ਤਾਂ ਉਨ੍ਹਾਂ ਚਿਰ ਹੜਤਾਲ ਖਤਮ ਨਹੀਂ ਹੋਵੇਗੀ। ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ,ਸੈਕਟਰੀ ਰਜਿੰਦਰ ਕੁਮਾਰ, ਜੁਆਇੰਟ ਸਕੱਤਰ ਬਲਵੀਰ ਗਿੱਲ ,ਚੇਅਰਮੈਨ ਰਾਜ ਕੁਮਾਰ ,ਪ੍ਰਧਾਨ ਗੋਵਰਧਨ, ਸੀਵਰੇਜ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸੈਕਟਰੀ ਲਖਵੀਰ ਸਿੰਘ ਅਤੇ ਮਿਉਂਸਪਲ ਕਾਮੇ ਹਾਜਰ ਸਨ।