ਮਿਲਖਾ ਸਿੰਘ ਨਹੀਂ ਰਹੇ,ਕੋਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰੇ
ਚੰਡੀਗੜ੍ਹ,19 ਜੂਨ,2021:ਫਲਾਇੰਗ ਸਿੱਖ ਮਿਲਖਾ ਸਿੰਘ ਨਹੀਂ ਰਹੇ। ਮਿਲਖਾ ਸਿੰਘਾ ਦਾ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ। ਮਿਲਖਾ ਸਿੰਘ 91 ਸਾਲ ਦੇ ਸਨ। 5 ਦਿਨ ਪਹਿਲਾਂ ਹੀ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦੀ ਮੌਤ ਵੀ ਕੋਰੋਨਾ ਨਾਲ ਹੋਈ ਸੀ। ਮਿਲਖਾ ਸਿੰਘ ਦਾ ਚੰਡੀਗੜ੍ਹ ਦੇ ਪੀ ਜੀ ਆਈ ਵਿਚ ਇਲਾਜ ਚੱਲ ਰਿਹਾ ਸੀ। ਮਿਲਖਾ ਸਿੰਘ 20 ਮਈ ਨੂੰ ਕੋਰੋਨਾ ਪੌਜ਼ੀਟਿਵ ਹੋਏ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਲਖਾ ਸਿੰਘ ਦੇ ਦੇਹਾਂਤ ਤੇ ਦੁੱਖ ਜਤਾਇਆ।