ਜਗਰਾਓਂ: ਸੜਕ 'ਤੇ ਹੋਇਆ ਖੱਡਾ ਦੇ ਰਿਹਾ ਵੱਡੇ ਹਾਦਸੇ ਨੂੰ ਸੱਦਾ
ਦੀਪਕ ਜੈਨ
ਜਗਰਾਓਂ, 19 ਜੂਨ 2021 - ਸ਼ਹਿਰ ਵਿਖੇ ਲੇਂਦੀਭੈਨੀ ਰੋਡ ਜੋਕਿ ਕਾਫੀ ਜ਼ਿਆਦਾ ਚਲਦੀ ਸੜਕ ਮੰਨੀ ਜਾਂਦੀ ਹੈ। ਕਿਓਂਕਿ ਇਸ ਸੜਕ ਨਾਲ ਕਈ ਪਿੰਡ ਲੱਗਦੇ ਹਨ ਅਤੇ ਰੋਜਾਨਾ ਸੈਂਕੜੇ ਵੱਡੇ ਛੋਟੇ ਵਾਹਨ ਇਸ ਸੜਕ ਤੋਂ ਲੰਘਦੇ ਹਨ। ਪਰ ਅੱਜ ਸੜਕ 'ਤੇ ਹੋਇਆ ਖੱਡਾ ਵੇਖਕੇ ਆਉਣ ਜਾਣ ਵਾਲੇ ਲੋਕ ਪ੍ਰੇਸ਼ਾਨ ਵਿਖਾਈ ਦਿੱਤੇ। ਇਸ ਨੂੰ ਫਿਲਹਾਲ ਕਿਸਦੀ ਗਲਤੀ ਕਹੀਏ ਇਹ ਤਾਂ ਬਾਅਦ ਦੀ ਗੱਲ ਰਹੀ ਪਰ ਇਹ ਖੱਡਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਜਾਪਦਾ ਹੈ। ਇਸ ਸੜਕ ਤੋਂ ਰੋਜਾਨਾ ਹੀ ਕਈ ਕੌਂਸਲਰ ਅਤੇ ਅਫਸਰ ਗੁਜਰਦੇ ਹਨ ਪਰ ਇਥੇ ਸਵਾਲ ਉੱਠਦਾ ਹੈ ਕਿ ਆਖਿਰ ਕਿਸੇ ਦਾ ਧਿਆਨ ਇਸ ਸੜਕ ਵਲ ਕਿਓਂ ਨਹੀਂ ਜਾ ਰਿਹਾ।
ਅੱਜ ਆਸਪਾਸ ਰਹਿੰਦੇ ਦੁਕਾਨਦਾਰਾਂ ਵਲੋਂ ਇਸ ਖੱਡੇ ਨੂੰ ਵੇਖਦਿਆਂ ਇਸ ਉਪਰ ਡੰਡੀਆਂ ਲਗਾ ਦਿੱਤੀਆਂ ਗਈਆਂ ਤਾਂ ਜੋ ਕੋਈ ਵੀ ਵਿਅਕਤੀ ਜਾਂ ਵਾਹਨ ਇਸ ਵਿਚ ਨਾ ਗਿਰ ਜਾਵੇ। ਪਰ ਇਥੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਖਿਰ ਇਹ ਸੜਕ ਉਪਰ ਇਹੋ ਜੇਹਾ ਕਿ ਹੋਇਆ ਕਿ ਸੜਕ ਵਿਚ ਮਿੱਟੀ ਨੀਚੇ ਧੱਸ ਗਈ ਅਤੇ ਖੱਡਾ ਪੈ ਗਿਆ। ਇਸ ਸੜਕ ਨੂੰ ਪਿਛਲੇ ਲੰਮੇ ਤੋਂ ਸ਼ਹਿਰ ਵਾਸੀ ਨਗਰ ਕੋਂਸਲ ਤੋਂ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਕੋਈ ਵੀ ਹੋਵੇ ਇਸ ਸੜਕ ਵਲ ਕਿਸੇ ਦਾ ਧਿਆਨ ਨਹੀਂ ਗਿਆ ਅਤੇ ਹੁਣ ਵੀ ਜੇਕਰ ਕੋਈ ਹਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇ ਵਿਚ ਇਸ ਸੜਕ ਉਪਰ ਕੋਈ ਵੱਡਾ ਹਾਦਸਾ ਹੋ ਸਕਦਾ ਹੈ।