← ਪਿਛੇ ਪਰਤੋ
ਤਿੰਨ ਟੱਬਰਾਂ ਦੀ ਮਨਜ਼ੂਰੀ ਲੈ ਕੇ ਬੰਦੇ ਨੇ ਦੋ ਕੁੜੀਆਂ ਨਾਲ ਇਕੋ ਸਮੇਂ ਕੀਤਾ ਵਿਆਹ ਅਦੀਲਾਬਾਦ (ਤਿਲੰਗਾਨਾ), 19 ਜੂਨ, 2021: ਅਦੀਲਾਬਾਦ ਜ਼ਿਲ੍ਹੇ ਦੇ ਉਤਨੂਰ ਮੰਡਲ ਵਿਚ ਇਕ ਕਬਾਇਲੀ ਬੰਦੇ ਨੇ ਇਕੋ ਸਮਾਗਮ ਵਿਚ ਦੋ ਕੁੜੀਆਂ ਨਾਲ ਇਕੱਠਿਆਂ ਹੀ ਵਿਆਹ ਕਰਵਾ ਲਿਆ। ਇਸ ਵਾਸਤੇ ਉਸਨੇ ਤਿੰਨ ਟੱਬਰਾਂ ਤੋਂ ਮਨਜ਼ੂਰੀ ਲਈ ਤੇ ਵਿਆਹ ਰਸਮਾਂ ਰਿਵਾਜਾਂ ਅਨੁਸਾਰ ਹੋਇਆ। ਪਿੰਡ ਘਨਪੁਰ ਦੇ ਵਾਸੀ ਅਰਜੁਨ ਸਿੰਘ ਨੇ ਆਪਣਾ ਟੀਚਰ ਟਰੇਨਿੰਗ ਪ੍ਰੋਗਰਾਮ ਮੁਕੰਮਲ ਕੀਤਾ ਤੇ ਉਹ ਨੌਕਰੀ ਦੀ ਤਲਾਸ਼ ਕਰਨ ਲੱਗ ਪਿਆ। ਤਿੰਨ ਸਾਲ ਤੋਂ ਉਸਦਾ ਦੋ ਕੁੜੀਆਂ ਨਾਲ ਇਸ਼ਕ ਚਲ ਰਿਹਾ ਸੀ। ਦਿਲਚਸਪੀ ਵਾਲੀ ਗੱਲ ਹੈ ਕਿ ਦੋਵੇਂ ਕੁੜੀਆਂ ਉਸਦੀਆਂ ਅੰਟੀਆਂ ਦੀਆਂ ਧੀਆਂ ਸਨ। ਦੋਵਾਂ ਵਿਚੋਂ ਇਕ ਕੁੜੀ ਉਸਦੇ ਪਿੰਡ ਤੋਂ ਊਸ਼ਾਰਾਣੀ ਸੀ ਤੇ ਦੂਜੀ ਪਿੰਡ ਸ਼ਮਭੂਗੁਦਮ ਤੋਂ ਸੂਰਿਹਆਕਲਾ ਸੀ। ਤਿਉਨਾਂ ਦੇ ਪਰਿਵਾਰਾਂ ਮੁਤਾਬਕ ਇਕ ਮਹੀਨੇ ਪਹਿਲਾਂ ਇਹ ਮੰਨ ਲਿਆ ਸੀ ਕਿ ਉਹ ਦੋਵਾਂ ਨੁੰ ਪਿਆਰ ਕਰਦਾ ਹੈ ਤੇ ਦੋਵਾਂ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਤਿੰਨਾਂ ਪਰਿਵਾਰਾਂ ਨੇ ਵਿਆਹ ਲਈ ਮਨਜ਼ੂਰੀ ਦੇ ਦਿੱਤੀ ਤੇ ਅਰਜੁਨ ਨੇ ਇਕੋ ਵੇਲੇ ਦੋਵਾਂ ਕੁੜੀਆਂ ਨਾਲ ਵਿਆਹ ਕਰਵਾਇਆ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਦੋ ਕੁੜੀਆਂ ਨਾਲ ਇਕੱਠਿਆਂ ਵਿਆਹ ਕਰਵਾਉਣਾ ਕਬਾਇਲੀ ਪਰਪੰਰਾ ਹੈ।
Total Responses : 936