ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨ ਵਰਗ ਵਿਸ਼ੇਸ਼ ਭੂਮਿਕਾ ਨਿਭਾਵੇਗਾ : - ਜਥੇਦਾਰ ਤੋਤਾ ਸਿੰਘ
ਸੁਖਮੰਦਰ ਹਿੰਮਤਪੁਰੀ
- ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ ਆਉਣ ਤੇ ਮਿਲੇਗਾ ਮਾਣ - ਸਨਮਾਣ
ਮੋਗਾ,19 ਜੂਨ 2021 - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਇਹਨਾਂ ਚੋਣਾਂ ਵਿੱਚ ਨੌਜਵਾਨ ਵਰਗ ਦਾ ਵਿਸ਼ੇਸ ਯੋਗਦਾਨ ਰਹੇਗਾ । ਇਸ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸਰਕਲ ਮਹਿਣਾ ਦੀ ਯੂਥ ਵਿੰਗ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ।ਉਹਨਾਂ ਨੇ ਨੌਜੁੁਵਾਨ ਤੋਂ ਇੱਕਲੇ ਇੱਕਲੇ ਨੌਜਵਾਨ ਦੇ ਸੁਝਾਅ ਵੀ ਲਏ ਅਤੇ ਭਵਿੱਖ ਲਈ ਪਾਰਟੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ ।
ਸਾਬਕਾ ਕੈਬਨਿਟ ਮੰਤਰੀ ਨੇ ਆਪਣਾ ਬਿਆਨ ਜਾਰੀ ਰੱਖਦਿਆ ਕਿਹਾ ਕਿ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੈਸੇ ਤਾਂ ਸਮੁੱਚੇ ਪੰਜਾਬੀਆਂ ਨਾਲ ਧ੍ਰਰੋੋ ਕਮਾਇਆ , ਪ੍ਰੰਤੂ ਨੌਜੁੁਵਾਨਾਂ ਨਾਲ ਤਾਂ 2017 ਵਿੱਚ ਘਰ - ਘਰ ਨੌਕਰੀ ਦਾ ਵਾਅਦਾ ਕਰਕੇ ਵੋਟਾਂ ਵਟੋਰਨ ਤੋਂ ਬਾਅਦ ਸ਼ਰੇਆਮ ਧੋਖਾ ਕੀਤਾ ਹੈ।ਜਿਸ ਨਾਲ ਨੌਜਵਾਨ ਵਰਗ ਵਿੱਚ ਭਾਰੀ ਨਿਰਾਸ਼ਾ ਹੈ ਅਤੇ ਮੌਜੂਦਾ ਸਰਕਾਰ ਪ੍ਰਤੀ ਗੁੱਸਾ ਹੈ । ਜਿਸ ਦਾ ਜਵਾਬ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਣਗੇ । ਸੀਨਅਰ ਅਕਾਲੀ ਆਗੂ ਨੇ ਨੌਜੁੁਵਾਨ ਨੂੰ ਵਿਸ਼ਵਾਸ ਦਵਾਇਆ ਕਿ ਅਕਾਲੀ ਦਲ - ਬਸਪਾ ਦੀ ਸਰਕਾਰ ਆਉਣ ਤੇ ਨੌਜੁਵਾਨਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਪੂਰੀਆਂ ਕੀਤੀਆਂ ਜਾਣਗੀਆ ।
ਇਸ ਸਮੇਂ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦੇ ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਅਤੇ ਯੂਥ ਵਿੰਗ ਦੇ ਸਰਕਲ ਪ੍ਰਧਾਨ ਅਜੀਤਪਾਲ ਸਿੰਘ ਹੈਪੀ , ਬੀ.ਸੀ ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ , ਸੈਨਿਕ ਵਿੰਗ ਦੇ ਜਿਲ੍ਹਾ ਪ੍ਰਧਾਨ ਸੂਬੇਦਾਰ ਗੁਰਮੀਤ ਸਿੰਘ ਤਲਵੰਡੀ ਮੱਲੀਆਂ , ਸ.ਨਿਰਮਲ ਸਿੰਘ ਬੁੱਘੀਪੁਰਾ , ਨੱਥਾ ਸਿੰਘ , ਗੁਰਚਰਨ ਸਿੰਘ ਨੰਬਰਦਾਰ , ਮਨਜੀਤ ਸਿੰਘ ਪੰਚ , ਗੁਰਜੰਟ ਸਿੰਘ ਪ੍ਰਧਾਨ , ਅੰਮ੍ਰਿਤ ਯੂਥ ਆਗੂ , ਰਾਜਿੰਦਰ ਸਿੰਘ ਡੱਲਾ ਸਿਆਸੀ ਸਕੱਤਰ , ਜਗਸੀਰ ਸਿੰਘ ਪੀ.ਏ ਅਤੇ ਵੱਡੀ ਗਿਣਤੀ ਵਿੱਚ ਯੂਥ ਵਿੰਗ ਦੇ ਆਗੂ ਮੀਟਿੰਗ ਵਿੱਚ ਹਾਜ਼ਰ ਸਨ ।