ਅਮਰੀਕਾ: ਕੈਲੀਫੋਰਨੀਆ ਦੇ ਗਵਰਨਰ ਉੱਪਰ ਬੇਘਰੇ ਵਿਅਕਤੀ ਨੇ ਸੁੱਟੀ ਪਾਣੀ ਦੀ ਬੋਤਲ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਜੂਨ 2021 - ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਆਪਣੇ ਓਕਲੈਂਡ ਦੌਰੇ ਦੌਰਾਨ ਇੱਕ ਬੇਘਰ ਵਿਅਕਤੀ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਨੂੰ ਓਕਲੈਂਡ ਵਿੱਚ ਛੋਟੇ ਕਾਰੋਬਾਰਾਂ ਦੇ ਦੌਰੇ ਦੌਰਾਨ ਇੱਕ ਹਮਲਾਵਰ ਬੇਘਰੇ ਵਿਅਕਤੀ ਨੇ ਕੈਲੀਫੋਰਨੀਆ ਦੇ ਗੈਵਿਨ ਨਿਊਸਮ 'ਤੇ ਇੱਕ ਪਾਣੀ ਦੀ ਬੋਤਲ ਨਾਲ ਹਮਲਾ ਕੀਤਾ।
ਨਿਊਸਮ ਇਸ ਟਾਈਮ ਐੱਨ.ਐੱਫ.ਐੱਲ. ਸਟਾਰ ਮਾਰਸ਼ੌਨ ਲਿੰਚ ਦੇ ਬੀਸਟਮੌਡ ਸਥਿਤ ਇੱਕ ਬਾਰਬਰ ਸ਼ਾਪ ਅਤੇ ਪੀਜ਼ਾ ਸਟੋਰ ਵੱਲ ਜਾ ਰਹੇ ਸਨ ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਨਿਊਸਮ ਦੇ ਨਾਲ ਓਕਲੈਂਡ ਦੇ ਮੇਅਰ ਲਿਬੀ ਸਕਾਫ ਵੀ ਸਨ। ਪੁਲਿਸ ਅਨੁਸਾਰ 54 ਸਾਲਾਂ ਹਮਲਾਵਰ ਵਿਅਕਤੀ ਬਰਕਲੇ ਦਾ ਰਹਿਣ ਵਾਲਾ ਸੀ ਨੂੰ ਇਸ ਘਟਨਾ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਨਿਊਸਮ ਨੇ ਬਾਅਦ ਵਿੱਚ ਇਸ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਇਹ ਆਦਮੀ ਦਾ ਹੈਲੋ ਕਹਿਣ ਦਾ ਇੱਕ ਗੈਰ-ਰਵਾਇਤੀ ਢੰਗ ਸੀ। ਇਸ ਬੇਘਰ ਵਿਅਕਤੀ ਨੂੰ ਇੱਕ ਕਾਰਜਕਾਰੀ ਅਧਿਕਾਰੀ ਦਾ ਵਿਰੋਧ ਕਰਨ ਅਤੇ ਇੱਕ ਸਰਕਾਰੀ ਅਧਿਕਾਰੀ ਉੱਤੇ ਹਮਲਾ ਕਰਨ ਲਈ ਸੈਂਟਾ ਰੀਟਾ ਜੇਲ੍ਹ ਵਿੱਚ ਭੇਜਿਆ ਗਿਆ ਸੀ। ਕੈਲੀਫੋਰਨੀਆ ਦੇ ਓਕਲੈਂਡ ਵਰਗੇ ਸ਼ਹਿਰ ਬੇਘਰਿਆਂ ਦੀ ਗਿਣਤੀ ਦਾ ਸਾਹਮਣਾ ਕਰ ਰਹੇ ਹਨ।