ਬੇਰੁਜਗਾਰ ਨੌਕਰੀ ਮੰਗਣ ਤਾਂ ਡੰਡੇ, ਕੈਪਟਨ ਆਪਣੇ ਐਮ.ਐਲ.ਏ.ਅਤੇ ਐਮ.ਪੀ ਦੇ ਬੱਚਿਆਂ ਨੂੰ ਵੱਡੇ ਆਹੁਦੇ ਵੰਡੇ - ਹੈਪੀ, ਸੱਤਾ
ਜਗਤਾਰ ਸਿੰਘ
- ਯੂਥ ਅਕਾਲੀ ਦਲ ਨੇ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਿੱਧੇ ਅਫਸਰ ਭਰਤੀ ਦਾ ਅਨੋਖਾ ਤਰੀਕੇ ਨਾਲ ਲੱਡੂ ਵੰਡ ਕੇ ਕੀਤਾ ਵਿਰੋਧ
ਪਟਿਆਲਾ, 20 ਜੂਨ 2021 - ਯੂਥ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਿੱਧੇ ਅਫਸਰ ਭਰਤੀ ਕਰਨ ਦਾ ਵਿਰੋਧ ਅਨੌਖੇ ਢੰਗ ਨਾਲ ਕੀਤਾ। ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਸੱਤਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਵੱਲੋਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਲੱਡੂ ਵੰਡ ਕੇ ਕਾਂਗਰਸ ਦੇ ਮੁੰਹ ’ਤੇ ਮਿੱਠੀ ਚਪੇੜ ਮਾਰੀ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਸਤਨਾਮ ਸਿੰਘ ਸੱਤਾ ਨੇ ਕਰਾਰਾ ਵਿਅੰਗ ਕਰਦਿਆਂ ਕਿਹਾ ਕਿ ਲਉ ਜੀ ਕੈਪਟਨ ਸਾਹਿਬ ਨੇ ਕਾਂਗਰਸੀ ਵਿਧਾਇਕਾਂ ਦੇ ਕਰੋੜਪਤੀ ਪੁੱਤਰਾਂ ਨੂੰ ਅਫਸਰ ਬਣਾ ਕੇ ਘਰ ਘਰ ਨੌਕਰੀ ਦਾ ਵਾਅਦਾ ਪੁਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਤੇ ਤਾਂ ਉਹ ਕਹਾਵਤ ਫਿੱਟ ਬੈਠਦੀ ਹੈ ਕਿ ‘ਅੰਨਾ ਵੰਡੇ ਰੇਵੜੀਆਂ ਮੁੜ ਮੁੜ ਆਪਣਿਆਂ ਦੇਵੇ’।
ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੈਂਕੜੇ ਬੇਰੁਜਗਾਰ ਨੌਜਵਾਨ ਸੜ੍ਹਕਾਂ ’ਤੇ ਧਰਨਿਆ ’ਤੇ ਬੈਠੇ ਹਨ ਅਤੇ ਦੋ ਬੇਰੁਜਗਾਰ ਟੀਚਰ 90 ਦਿਨ ਤੋਂ ਜਿਆਦਾ ਤੋਂ ਟਾਵਰ ’ਤੇ ਬੈਠੇ ਹਨ ਪਰ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਪਰ ਕੋਈ ਨਹੀਂ ਪੁਛ ਰਿਹਾ ਅਤੇ ਕੈਪਟਨ ਸਾਹਿਬ ਉਨ੍ਹਾਂ ਨੂੰ ਪੁਛ ਤੱਕ ਨਹੀਂ ਰਹੇ ਅਤੇ ਦੂਜੇ ਪਾਸੇ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਘਰ ਬੈਠੇ ਅਫਸਰ ਨਿਯੁਕਤ ਕਰ ਦਿੱਤਾ। ਜੋ ਕਿ ਗੈਰ ਸੰਵਿਧਾਨਕ ਅਤੇ ਲੋਕਤੰਤਰ ਦੇ ਖਿਲਾਫ ਹੈ।
ਆਮ ਲੋਕਾਂ ਦੇ ਪੀ.ਐਚ.ਡੀ. ਬੱਚੇ 10-10 ਹਜ਼ਾਰ ਦੀਆਂ ਨੌਕਰੀਆਂ ਨੂੰ ਤਰਸ ਰਹੇ ਹਨ ਅਤੇ ਕਾਂਗਰਸੀ ਵਿਧਾਇਕ ਦੇ ਬੱਚਿਆਂ ਨੂੰ ਅਫਸਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਰਜਵਾੜਾਸ਼ਾਹੀ ਪਹਿਲਾਂ ਟਿਕਟਾਂ ਵੰਡਣ ਵਿਚ ਤਾਂ ਚਲਦੀ ਹੀ ਸੀ ਹੁਣ ਤਾਂ ਹੱਦ ਹੋ ਗਈ ਜਦੋਂ ਨੌਕਰੀਆਂ ਵਿਚ ਰਜਵਾੜਾਸ਼ਾਹੀ ਆ ਗਈ ਤਾਂ ਸਾਡੇ ਆਮ ਘਰਾਂ ਦੇ ਬੱਚੇ ਕਿਥੇ ਜਾਣਗੇ।
ਇਸ ਮੌਕੇ ਗੁਰਤੇਜ ਸਿੰਘ ਗੁਰੀ ਹਲਕਾ ਪ੍ਰਧਾਨ ਦਿਹਾਤੀ, ਪ੍ਰਭਸਿਮਰਨ ਸਿੰਘ ਪਾਰਸ, ਗੁਰਵਿੰਦਰ ਸਿੰਘ ਗੁਰੀ, ਜਗਦੇਵ ਸਿੰਘ, ਅਮਰਜੀਤ ਸਿੰਘ, ਹਰਕਿਸ਼ਨ, ਸੁਰਿੰਦਰ ਸਿੰਘ ਕਬੋਤਰਾ, ਸੁਰਿੰਦਰ ਸਿੰਘ ਚੰਦੀ, ਅਕਾਸ ਬਾਕਸਰ, ਨੀਰਜ਼ ਠਾਕੁਰ, ਦੀਪ ਰਾਜਪੂੁਤ, ਬਿੰਦਰ ਸਿੰਘ ਨਿੱਕੂ, ਸਿਮਰ ਕੁਕਲ, ਮੌਂਟੀ ਗਰੋਵਰ, ਜਸਵਿੰਦਰ ਸਿੰਘ, ਸ਼ੁਭਮ, ਵਰਿੰਦਰ ਲਾਲਵਾ, ਹਿਮਾਂਸ਼ੂ ਸ਼ਰਮਾ,ਸਾਗਰ ਵਰਮਾ, ਹਰਵਿੰਦਰ ਸਿੰ ਡੰਡੋਆ, ਰਾਜਦੀਪ, ਮੋਹਿਤ ਸ਼ਰਮਾ, ਸਿਮਰਨਜੋਤ ਸਿੰਘ ਪੂਨੀਆ, ਨਮਨ ਮਲਹੋਤਰਾ, ਹਰਪ੍ਰੀਤ ਜਨਾਗਲ, ਸੰਦੀਪ ਸਿੰਘ, ਰੌਕੀ ਜਮਾਲ, ਅਮਿਤ ਕੁਮਾਰ, ਅਸ਼ੀਸ ਸੈਣੀ, ਹਰਫੂਲ ਸਿੰਘ, ਅਨਮੋਲ ਪ੍ਰਭਜੋਤ ਸਿੰਘ, ਕਾਲਾ ਕੰਠੀ, ਅਸ਼ਕ ਤਖਤੂਮਾਜਰਾ, ਜੋਤ ਭੰਗੂ, ਰਣਜੋਧ ਸਿੰਘ, ਮਨੀ ਭੰਗੂ, ਮਨਜੀਤ ਸਿੰਘ ਧੰਨੋਆ, ਜੀਤੀ ਪਟਿਆਲਾ, ਜਤਿੰਦਰ ਪਹਾੜੀਪਪੁਰ, ਜਸਵੰਤ ਸਿੰਘ, ਕਿਸ਼ਨ ਸਨੌਰ, ਵਰਿੰਦਰ ਡਕਾਲਾ, ਜਤਿੰਦਰ ਸਿੰਘ ਮੁਹੱਬਤਪੁਰ, ਜੋਧਾ ਰਾਜਪੁਰਾ, ਦਰਸਨ ਸਿੰਘ ਕਾਲਾ ਰਿਵਾਸ ਬ੍ਰਾਹਮਣਾ, ਤਰਨਪ੍ਰੀਤ ਸਿੰਘ ਪੂਨੀਆ, ਜੱਗੀ ਲੰਗ, ਰਿੰਕੂ ਸਰਾਉ, ਅਵਤਾਰ ਇੱਛੇਵਾਲ ਪੂਨੀਆ, ਗੋਲਡੀ ਲੰਗ, ਜਸਪ੍ਰੀਤ ਸਿੰਘ ਤਫੱਜਲਪੁਰਾ,ਲਵੀ ਮਹਿਰੂਪ, ਲਖਬੀਰ ਭੱਟੀ, ਪ੍ਰਿੰਸ ਲੰਗ ਅਤੇ ਅਜੀਤ ਪਾਲ ਸਿੰਘ ਕੋਹਲੀ ਆਦਿ ਵਿਸੇਸ਼ ਤੌਰ ਹਾਜਰ ਸਨ।