ਸਰਬੱਤ ਦਾ ਭਲਾ ਟਰੱਸਟ ਮਮਦੋਟ ਨੇ ਵੰਡੀਆਂ ਪੈਨਸ਼ਨਾਂ
ਨਿਰਵੈਰ ਸਿੰਘ ਸਿੰਧੀ
ਮਮਦੋਟ 20 ਜੂਨ 2021 - ਸਤਿਕਾਰਯੋਗ ਐਸ ਪੀ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਟਰੱਸਟ ਅਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਤੇ ਮੈਡਮ ਅਮਰਜੀਤ ਕੌਰ ਛਾਬੜਾ ਪ੍ਰਧਾਨ ਮਹਿਲਾ ਵਿੰਗ ਦੀ ਰਹਿਨੁਮਾਈ ਹੇਠ ਟਰੱਸਟ ਵਲੋਂ ਮਮਦੋਟ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀ ਵੰਡ ਕੀਤੀ ਗਈ। ਇਸ ਦੋਰਾਨ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਸ਼ਰਮਾਂ ਪ੍ਰਧਾਨ ਤੇ ਪ੍ਰਮਿੰਦਰ ਸਿੰਘ ਸੰਧੂ ਨੰਬਰਦਾਰ ਨੇ ਦੱਸਿਆ ਕਿ ਟਰੱਸਟ ਵੱਲੋਂ ਕਸਬਾ ਮਮਦੋਟ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਇੱਕ ਦਰਜਨ ਦੇ ਕਰੀਬ ਲੋੜਵੰਦ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਦਿੱਤੇ ਗਏ ਹਨ, ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਨਵੀਆਂ ਪੈਨਸ਼ਨਾਂ ਲਗਾਉਣ ਲਈ ਲਗਾਤਰ ਫਾਰਮ ਭਰੇ ਜਾ ਰਹੇ ਹਨ ਤੇ ਕੋਈ ਵੀ ਲੋੜਵੰਦ ਵਿਧਵਾ ਔਰਤ ਤੇ ਬੇਸਹਾਰਾ ਬਜੁਰਗ ਵਿਆਕਤੀ ਟਰੱਸਟ ਦੇ ਮਮਦੋਟ ਦਫਤਰ ਆਪਣੇ ਫਾਰਮ ਭਰ ਕੇ ਉਕਤ ਸਹੂਲਤ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਸੁਖਦੇਵ ਸਿੰਘ ਸੰਗਮ ਚੇਅਰਮੈਨ, ਬਲਦੇਵ ਰਾਜ ਸ਼ਰਮਾਂ, ਬਲਰਾਜ ਸਿੰਘ ਸੰਧੂ, ਜਸਵੰਤ ਸਿੰਘ ਭੁੱਲਰ ਖਜਾਨਚੀ, ਸੁਖਦੀਪ ਸਿੰਘ ਪੰਚ, ਬਗੀਚਾ ਸਿੰਘ ਕੰਬੋਜ ਆਦਿ ਟਰੱਸਟ ਦੇ ਮੈਂਬਰ ਹਾਜ਼ਰ ਰਹੇ।