ਪਿਓ ਨੇ 16 ਸਾਲ ਦੀ ਹੀ ਉਮਰ 'ਚ ਆਪਣੇ ਬੱਚੇ ਨੂੰ ਬਣਾਇਆ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ
ਸੰਜੀਵ ਸੂਦ
ਲੁਧਿਆਣਾ, 20 ਜੂਨ 2021 - ਹਰ ਇਨਸਾਨ ਦੇ ਜੀਵਨ 'ਚ ਮਾਤਾ-ਪਿਤਾ ਦਾ ਅਹਿਮ ਰੋਲ ਹੁੰਦਾ ਹੈ। ਮਾਂ ਜਿੱਥੇ ਪਿਆਰ ਦੀ ਦਰਿਆ ਹੁੰਦੇ ਹਨ ਉੱਥੇ ਹੀ ਪਿਤਾ ਗਿਆਨ ਦਾ ਸਾਗਰ ਹੁੰਦੇ ਹਨ। ਅਸੀਂ ਸਾਰੇ ਆਪਣੇ ਮਾਤਾ-ਪਿਤਾ ਦਾ ਕਰਜ਼ ਕਦੇ ਨਹੀਂ ਚੁਕਾ ਸਕਦੇ। ਅੱਜ ਫਾਦਰ ਡੇਅ ਯਾਨੀ 'ਪਿਤਾ ਦਿਵਸ' ਹੈ ਹਰ ਪਿਤਾ ਦਾ ਦਿਨ, ਜੋ ਆਪਣੇ ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦੇ ਵਿੱਚ ਲਗਾ ਦਿੰਦਾ ਹੈ। ਆਪ ਕਈ ਦੁੱਖ ਤਕਲੀਫ਼ਾਂ ਕਟਦਾ ਹੈ ਪਰ ਆਪਣੇ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਤਕ ਨਹੀਂ ਹੋਣ ਦਿੰਦਾ। ਅੱਜ ਅਸੀਂ ਤੁਹਾਨੂੰ ਅਜਿਹੇ ਪਿਤਾ ਨਾ ਮਿਲਾਉਣ ਜਾ ਰਹੇ ਹਨ ਜਿਨ੍ਹਾਂ ਨੇ ਮੱਧ ਵਰਗ ਪਰਿਵਾਰ ਹੋਣ ਦੇ ਬਾਵਜੂਦ ਆਪਣੇ ਬੱਚੇ ਨੂੰ ਦੁਨੀਆਂ ਦੇ ਸਭ ਤੋਂ ਮਹਿੰਗੇ ਖੇਡਾਂ ਵਿੱਚ ਸ਼ੁਮਾਰ ਬੈਡਮਿੰਟਨ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਗਏ ਹਨ।
ਇਨ੍ਹਾਂ ਨੇ ਮਹਿਜ਼ 5 ਸਾਲ ਦੀ ਉਮਰ 'ਚ ਆਪਣੇ ਬੱਚੇ ਨੂੰ ਬੈਡਮਿੰਟਨ ਖੇਡਣ ਲਾ ਕੇ, ਉਸ ਨੂੰ ਬੈਡਮਿੰਟਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇੱਕ ਮਾਮੂਲੀ ਬੈਡਮਿੰਟਨ ਕੋਚ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੁਨੀਆਂ ਭਰ ਵੱਡੇ ਤੇ ਮਸ਼ਹੂਰ ਕੋਚਾਂ ਨੂੰ ਪਿੱਛੇ ਛੱਡਦੇ ਹੋਏ ਲੱਖਾਂ ਦੁੱਖ ਤਕਲੀਫ਼ਾਂ ਝੇਲ ਕੇ ਬੱਚੇ ਨੂੰ ਅੱਗੇ ਵਧਾਉਂਦੇ ਰਹੇ ਤੇ ਅੱਜ ਉਨ੍ਹਾਂ ਦਾ ਬੱਚਾ ਮਹਿਜ਼ 16 ਸਾਲ ਦੀ ਉਮਰ ਵਿੱਚ ਸੂਬੇ ਅਤੇ ਦੇਸ਼ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੈਡਮਿੰਟਨ ਮੈਚ ਖੇਡ ਸੈਂਕੜੇ ਤੋਂ ਵੱਧ ਮੈਡਲ ਜਿੱਤ ਚੁੱਕਾ ਹੈ ਤੇ ਹੁਣ ਭਾਰਤ ਦੇ ਸਬ ਜੂਨੀਅਰ ਬੈਡਮਿੰਟਨ ਟੀਮ ਦਾ ਹਿੱਸਾ ਹੈ ਤੇ ਆਪਣੇ ਮਾਤਾ-ਪਿਤਾ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਿਹਾ ਹੈ।
ਲਕਸ਼ੇ ਸ਼ਰਮਾ ਦਾ ਕਹਿਣਾ ਹੈ ਕਿ ਉਹ ਇਹ ਸਭ ਆਪਣੇ ਪਿਤਾ ਮੰਗਤ ਰਾਏ ਸ਼ਰਮਾ ਦੇ ਬਦੌਲਤ ਹੀ ਹਾਸਲ ਕਰ ਪਾਏ ਹਨ ਕਿਉਂਕਿ ਬੇਸ਼ੱਕ ਉਨ੍ਹਾਂ ਦੇ ਪਿਤਾ ਕੋਲ ਪੈਸੇ ਨਹੀਂ ਸਨ ਪਰ ਇਕ ਪਿਤਾ ਹੋਣ ਦੇ ਨਾਤੇ ਉਨ੍ਹਾਂ ਨੇ ਇਹ ਠਾਣ ਲਿਆ ਸੀ ਕਿ ਉਹ ਆਪਣੇ ਬੱਚੇ ਦਾ ਭਵਿੱਖ ਇਸ ਖੇਤਰ ਵਿੱਚ ਬਣਾ ਕੇ ਰਹਿਣਗੇ ਜੋ ਉਹਨਾਂ ਨੇ ਸਾਬਤ ਕਰ ਕੇ ਦਿਖਾਇਆ ਇਸ ਲਈ ਪਿਤਾ ਦਿਵਸ ਉੱਤੇ ਹਰ ਇੱਕ ਬੱਚਿਆਂ ਨੂੰ ਆਪਣੇ ਮਾਂ ਬਾਪ ਦੇ ਸਹਿਯੋਗ ਕਰਨ ਦੀ ਅਪੀਲ ਕਰ ਰਹੇ ਹਨ।