52 ਆਈ ਏ ਐਸ ਅਤੇ ਪੀ ਸੀ ਐਸ ਅਫਸਰਾਂ ਦੀਆਂ ਬਦਲੀਆਂ 'ਤੇ ਅਗਲੇ ਹੁਕਮਾਂ ਤੱਕ ਰੋਕ
ਚੰਡੀਗੜ੍ਹ, 20 ਜੂਨ 2021 - ਪੰਜਾਬ ਸਰਕਾਰ ਵੱਲੋਂ 52 ਆਈ ਏ ਐਸ ਅਤੇ ਪੀ ਸੀ ਐਸ ਅਫਸਰਾਂ ਦੀਆਂ ਬਦਲੀਆਂ 'ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਹੈ। ਇਹ ਰੋਕ ਸੂਬੇ 'ਚ ਅਜੇ ਕੋਰੋਨਾ ਦੇ ਹਾਲਾਤ ਠੀਕ ਨਾ ਹੋਣ ਕਾਰਨ ਲਾਈ ਗਈ ਹੈ।
ਜ਼ਿਕਰਯੋਗ ਹੈ ਕਿ 52 ਆਈ ਏ ਐਸ ਅਤੇ ਪੀਸੀ ਐਸ ਅਫਸਰਾਂ ਦੀਆਂ ਬਦਲੀਆਂ ਸਬੰਧੀ ਹੁਕਮ 26 ਮਈ ਨੂੰ ਕੀਤੇ ਗਏ ਸਨ, ਜਿਸ ਤੋਂ ਬਾਅਦ 5 ਜੂਨ ਨੂੰ ਇਨ੍ਹਾਂ ਦੀ ਮਿਆਦ 20 ਜੂਨ ਤੱਕ ਵਧਾ ਦਿੱਤੀ ਗਈ ਸੀ ਅਤੇ ਅੱਜ 20 ਜੂਨ ਨੂੰ ਫਿਰ ਤੋਂ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਹੈ।