ਕੈਨੇਡਾ ਬੈਠੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਸੰਚਾਲਕ ਦਾ ਕਰੀਬੀ ਸਾਥੀ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ
ਗੁਰਪ੍ਰੀਤ ਸਿੰਘ ਮੰਡਿਆਣੀ
- ਗੈਂਗਸਟਰ ਸੂਰਜ ਰੌਂਤਾ ਕੋਲੋਂ ਤਿੰਨ ਹਥਿਆਰ, ਟੋਇਟਾ ਫਾਰਚੂਨਰ ਬਰਾਮਦ : ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ
ਮੋਗਾ, 20 ਜੂਨ 2021 - ਮੋਗਾ ਪੁਲਿਸ ਨੇ ਐਤਵਾਰ ਨੂੰ ਇੱਕ ਬਦਨਾਮ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਕਾਰਜਸ਼ੀਲ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਸਾਥੀ ਵੀ ਹੈ। ਪੁਲਿਸ ਨੇ ਸੂਰਜ ਦੇ ਕਬਜ਼ੇ ਵਿਚੋਂ ਇਕ ਐਸਯੂਵੀ ਟੋਯੋਟਾ ਫਾਰਚੂਨਰ ਰਜਿਸਟ੍ਰੇਸ਼ਨ ਨੰਬਰ ਐਚਆਰ 29 ਏਏ 7070, ਤਿੰਨ ਹਥਿਆਰ ਸਮੇਤ ਇਕ .315 ਬੋਰ ਪਿਸਤੌਲ, ਇਕ .32 ਬੋਰ ਪਿਸਤੌਲ ਅਤੇ ਇਕ .32 ਬੋਰ ਰਿਵਾਲਵਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਕੇਟੀਐਫ ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸਾਥੀ ਅਰਸ਼ ਡਾਲਾ ਡੇਰਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿਚ ਪੁਜਾਰੀ 'ਤੇ ਫਾਇਰ ਕਰਨ, ਸੁੱਖਾ ਲੰਮੇ ਕਤਲ ਅਤੇ ਸੁਪਰਸ਼ਾਈਨ ਕਤਲ ਕੇਸ ਵਿਚ ਮੁੱਖ ਦੋਸ਼ੀ ਹੈ। ਉਸ ਖਿਲਾਫ ਮੋਗਾ, ਬਠਿੰਡਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਚੋਰੀ, ਨਸ਼ਿਆਂ, ਲੁੱਟਾਂ ਦੇ ਵੱਖ ਵੱਖ ਕੇਸ ਦਰਜ ਹਨ।
ਸੀਨੀਅਰ ਸੁਪਰਡੈਂਟ ਪੁਲਿਸ (ਐਸਐਸਪੀ) ਮੋਗਾ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਲਸਰ ਪੁਲਿਸ ਦੁਆਰਾ 19 ਜੂਨ 2021 ਨੂੰ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਤੋਂ ਮਿਲੀ ਜਾਣਕਾਰੀ ਦੇ ਬਾਅਦ ਪੁਲਿਸ ਨੇ ਸੂਰਜ ਰੌਂਤਾ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਰਾਜਾ ਸਿੰਘ, ਇਕਬਾਲ ਸਿੰਘ ਉਰਫ ਘਾਲੂ ਅਤੇ ਹਰਮਨਪ੍ਰੀਤ ਸਿੰਘ ਉਰਫ ਗੈਰੀ ਵਜੋਂ ਹੋਈ ਹੈ ਜਿਨਾ ਨੇ ਪੁਲਿਸ ਨੂੰ ਦੱਸਿਆ ਕਿ ਸੂਰਜ ਨੇ ਉਨ੍ਹਾਂ ਨੂੰ ਨਾਜਾਇਜ਼ ਹਥਿਆਰ ਵੇਚੇ ਸਨ।
ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸੂਰਜ ਨੇ ਖੁਲਾਸਾ ਕੀਤਾ ਕਿ ਅਰਸ਼ ਡਾਲਾ ਭਾਰਤ ਵਿਚ ਸੀ ਤਾਂ ਉਸ ਨਾਲ ਉਸ ਦਾ ਨੇੜਲਾ ਸੰਪਰਕ ਸੀ ਅਤੇ ਉਹ ਮੋਗਾ ਸ਼ਹਿਰ ਵਿੱਚ ਸੁਪਰਸ਼ਾਈਨ ਕਤਲ ਦੀ ਸਾਜਿਸ਼ ਰਚ ਰਿਹਾ ਸੀ। ਉਸਨੇ ਦੱਸਿਆ ਕਿ ਅਰਸ਼ ਨੇ ਉਸਨੂੰ ਉਸ ਤਰਜ਼ ਉੱਤੇ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਇਹ ਪੰਜਾਬ ਦੇ ਮਾਲਵਾ ਖੇਤਰ ਵਿਚ ਮਿੱਥ ਕੇ ਕਤਲ ਕਰਨ ਵਾਲਿਆਂ ਤੋਂ ਕੰਮ ਕਰਾਉਂਦੇ ਸਨ।
ਐਸਐਸਪੀ ਨੇ ਕਿਹਾ ਕਿ ਕਿਉਂਕਿ ਸੂਰਜ ਅਪਰਾਧਿਕ / ਗਿਰੋਹ ਦੀਆਂ ਗਤੀਵਿਧੀਆਂ ਵਿੱਚ ਸੁੱਖਾ ਲੰਮੇ ਨਾਲੋਂ ਵਧੇਰੇ ਬਦਨਾਮ ਸੀ, ਅਰਸ਼ ਉਸ ਉੱਤੇ ਉਸ ਤਰੀਕੇ ਰਾਹੀਂ ਕੀਤੇ ਗਏ ਜੁਰਮ / ਟਾਰਗੇਟ ਕਤਲ ਦੀ ਜ਼ਿੰਮੇਵਾਰੀ ਲੈਣ ਲਈ ਉਸ ਤੇ ਨਜ਼ਰ ਰੱਖ ਰਿਹਾ ਸੀ ਜਿਸ ਵਿੱਚ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨੂੰ, ਕਮਲਜੀਤ ਸ਼ਰਮਾ ਉਰਫ ਕਮਲ ਨੂੰ ਪਹਿਲਾਂ ਹੀ ਮੋਗਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਅਰਸ਼ ਡਾਲਾ ਅਤੇ ਸੂਰਜ ਰੌਂਤਾ 2015 ਤੋਂ ਇਕ ਦੂਜੇ ਨੂੰ ਜਾਣਦੇ ਸਨ ਅਤੇ ਚੋਰੀ ਅਤੇ ਆਰਮਜ਼ ਐਕਟ ਦੇ ਕਈ ਮਾਮਲਿਆਂ ਵਿੱਚ ਸਹਿ ਦੋਸ਼ੀ ਸਨ। ਐਸਐਸਪੀ ਗਿੱਲ ਨੇ ਕਿਹਾ ਕਿ ਹੋਰ ਵਿਸਥਾਰ ਅਤੇ ਕਈ ਘਿਨਾਉਣੇ ਜੁਰਮਾਂ ਵਿੱਚ ਸ਼ਾਮਲ ਅਪਰਾਧੀ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਐਫਆਈਆਰ ਨੰ. 49, ਮਿਤੀ 19 ਜੂਨ, 2021 ਪਹਿਲਾਂ ਹੀ ਥਾਣਾ ਸਮਾਲਸਰ ਮੋਗਾ ਵਿਖੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਦਰਜ ਹੈ।