ਪਿੰਡ ਦੌਧਰ ਗਰਬੀ ਵਿਖੇ ਕੈਂਪ ਦੌਰਾਨ 210 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ
ਸੁਖਮੰਦਰ ਹਿੰਮਤਪੁਰੀ
ਮੋਗਾ/ਢੁੱਡੀਕੇ, 20 ਜੂਨ 2021:ਅੱਜ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਅਤੇ ਜਿਲਾ ਟੀਕਕਾਰਨ ਅਫਸਰ ਡਾ. ਅਸ਼ੋਕ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਨੀਲਮ ਭਾਟੀਆ ਦੀ ਯੋਗ ਅਗਵਾਈ ਵਿੱਚ ਬਾਬਾ ਬਰਫਾਨੀ ਸੇਵਾ ਮੰਡਲ ਦੌਧਰ ਅਤੇ ਸਰਪੰਚ ਲਖਵੀਰ ਸਿੰਘ ਦੇ ਸਹਿਯੋਗ ਨਾਲ ਪਿੰਡ ਦੌਧਰ ਗਰਬੀ ਵਿਖੇ ਕਰੋਨਾ ਵੈਕਸੀਨ ਲਗਾਉਣ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 210 ਵਿਅਕਤੀਆਂ ਦੇ ਕਰੋਨਾ ਵੈਕਸੀਨ ਲਗਾਈ ਗਈ।
ਇਸ ਕਰੋਨਾ ਵੈਕਸੀਨ ਕੈਂਪ ਦੇ ਸੁਪਰਵਾਈਜਰ ਰਾਜ ਕੁਮਾਰ ਫਾਰਮੇਸੀ ਅਫਸਰ ਨੇ ਦੱਸਿਆ ਕਿ ਇਸ ਕੈਂਪ ਨੂੰ ਸਫਲ ਕਰਨ ਲਈ ਪਿੰਡ ਦੌਧਰ ਗਰਬੀ ਦੇ ਸਰਪੰਚ ਲਖਵੀਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਹਮੇਸ਼ਾ ਦੀ ਤਰਾਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਕਰੋਨਾ ਵੈਕਸੀਨ ਕੈਂਪ ਵਿੱਚ ਲਗਭਗ 210 ਵਿਅਕਤੀਆਂ ਦੇ ਸਿਹਤ ਵਿਭਾਗ ਦੇ ਕਰਮਚਾਰੀ ਰਮਨਦੀਪ ਕੌਰ ਕਮਿਊਨਿਟੀ ਹੈਲਥ ਅਫਸਰ, ਮਨਜਿੰਦਰ ਕੌਰ ਏ.ਐਨ.ਐਮ., ਗੁਰਸੇਵਕ ਸਿੰਘ ਮਲਟੀਪਰਪਜ ਹੈਲਥ ਵਰਕਰ ਨੇ ਕਰੋਨਾ ਵੈਕਸੀਨ ਲਗਾਈ ਗਈ। ਜਿਸ ਵਿੱਚ ਮਨਜੀਤ ਕੌਰ ਅਤੇ ਗੁਰਦੀਪ ਕੌਰ ਆਸ਼ਾ ਵਰਕਰਾਂ ਨੇ ਵੀ ਸਹਿਯੋਗ ਕੀਤਾ।
ਰਮਨਦੀਪ ਕੌਰ ਕਮਿਊਨਿਟੀ ਹੈਲਥ ਅਫਸਰ ਨੇ ਦੱਸਿਆ ਕਿ ਇਸ ਕੈਂਪ ਵਿੱਚ 18 ਤੋਂ 44 ਸਾਲ ਦੇ 90 ਵਿਅਕਤੀਆਂ ਅਤੇ 45 ਸਾਲ ਤੋਂ ਵੱਧ ਉਮਰ ਦੇ 120 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ ਗਈ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਹੀ ਸਮਾਜ ਸੇਵੀ ਜਗਦੀਪ ਸਿੰਘ ਵੱਲੋਂ ਆਪਣੀ ਜੀਪ ਰਾਹੀਂ ਪਿੰਡ ਵਿੱਚ ਇਸ ਕੈਂਪ ਵਿੱਚ ਮੁਨਾਦੀ ਕਰਨ, ਸੁਖਮੰਦਰ ਸਿੰਘ ਪੰਚਾਇਤ ਮੈਂਬਰ, ਗੁਲਜਾਰ ਸਿੰਘ ਪੰਚਾਇਤ ਮੈਂਬਰ, ਤਵਿੰਦਰ ਸਿੰਘ ਪੰਚਾਇਤ ਮੈਂਬਰ, ਨਰਿੰਜਣ ਸਿੰਘ, ਚਮਕੌਰ ਸਿੰਘ ਦੌਧਰ, ਪਰਮਿੰਦਰ ਸਿੰਘ ਭੋਲਾ ਵੱਲੋਂ ਪਿੰਡ ਵਾਸੀਆਂ ਨੂੰ ਵੈਕਸੀਨ ਲਈ ਪ੍ਰੇਰਤ ਕਰਨ ਦੇ ਨਤੀਜੇ ਵਜੋਂ ਵੱਧ ਤੋਂ ਵੱਧ ਪਿੰਡ ਵਾਸੀ ਵੈਕਸੀਨ ਲਗਵਾਉਣ ਲਈ ਆਏ ਹਨ ।ਸਰਪੰਚ ਲਖਵੀਰ ਸਿੰਘ ਪਿੰਡ ਦੌਧਰ ਗਰਬੀ ਵੱਲੋਂ ਸਿਵਲ ਸਰਜਨ ਮੋਗਾ, ਡਾ. ਅਸ਼ੋਕ ਸਿੰਗਲਾ, ਡਾ. ਨੀਲਮ ਭਾਟੀਆ, ਰਾਜ ਕੁਮਾਰ ਫਾਰਮੇਸੀ ਅਫਸਰ ਅਤੇ ਸਿਹਤ ਵਿਭਾਗ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ।