ਕੁਲਬੀਰ ਜ਼ੀਰਾ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ 'ਤੇ ਆਪਣੀ ਹੀ ਸਰਕਾਰ ਦੇ ਫ਼ੈਸਲੇ ਖਿਲਾਫ਼ ਚੁੱਕਿਆ ਬਗ਼ਾਵਤੀ ਝੰਡਾ
ਗੌਰਵ ਮਾਣਿਕ
- ਜ਼ੀਰਾ ਨੇ ਕਿਹਾ ਪੰਜ ਕੈਬਨਿਟ ਵਜ਼ੀਰਾਂ ਵੱਲੋਂ ਕੈਬਿਨੇਟ ਮੀਟਿੰਗ ਵਿੱਚ ਵੀ ਕੀਤਾ ਗਿਆ ਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦਾ ਵਿਰੋਧ
- ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਲਾਈਵ ਹੋ ਕੇ ਆਪਣੀ ਹੀ ਸਰਕਾਰ ਉੱਤੇ ਚੁੱਕੇ ਸਵਾਲ
- ਦੋ ਦੋ ਕਰੋੜ ਰੁਪਏ ਦੀਆਂ ਕਾਰਾਂ ਅਤੇ 12-12 ਕਰੋੜ ਰੁਪਏ ਦੀਆਂ ਚੰਡੀਗੜ੍ਹ ਵਿਚ ਕੋਠੀਆਂ ਰੱਖਣ ਵਾਲੇ ਵਿਧਾਇਕਾਂ ਦੇ ਪੁੱਤਰਾਂ ਨੂੰ ਕਿਉਂ ਦਿੱਤੀਆਂ ਗਈਆਂ ਹਨ ਨੌਕਰੀਆਂ
ਫਿਰੋਜ਼ਪੁਰ 20 ਜੂਨ 2021 - ਪੰਜਾਬ ਸਰਕਾਰ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦਾ ਵਿਰੋਧ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਕਰ ਚੁੱਕੇ ਹਨ। ਹੁਣ ਉਸ ਤੋਂ ਬਾਅਦ ਬਗ਼ਾਵਤੀ ਝੰਡਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਚੁੱਕਿਆ ਹੈ। ਕੁਲਬੀਰ ਸਿੰਘ ਜ਼ੀਰਾ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਹੀ ਕੈਪਟਨ ਸਰਕਾਰ ਵੱਲੋਂ ਲਏ ਗਏ।
ਇਸ ਫ਼ੈਸਲੇ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਵਿਧਾਇਕਾਂ ਕੋਲ ਦੋ ਦੋ ਕਰੋੜ ਰੁਪਏ ਦੀਆਂ ਗੱਡੀਆਂ ਹੋਣ, ਕਰੋੜਾਂ ਰੁਪਏ ਦੀਆਂ ਚੰਡੀਗੜ੍ਹ ਵਿੱਚ ਕੋਠੀਆਂ ਹੋਣ ਉਨ੍ਹਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣਾ ਸਰਾਸਰ ਗ਼ਲਤ ਹੈ। ਇਹ ਮੁੱਦਾ ਉਹ ਤਿੰਨ ਮੈਂਬਰੀ ਕਮੇਟੀ ਅੱਗੇ ਵੀ ਚੱਕ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਨੂੰ ਨੌਕਰੀਆਂ ਨਾ ਦੇ ਕੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਪੰਜਾਬ ਦੀ ਜਨਤਾ ਨਾਲ ਧ੍ਰੋਹ ਹੈ। ਜ਼ੀਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਪਿਛਲੀ ਕੈਬਨਿਟ ਮੀਟਿੰਗ ਵਿੱਚ ਜਦੋਂ ਇਹ ਫੈਸਲਾ ਲਿਤਾ ਗਿਆ ਸੀ। ਉਸ ਵਿੱਚ ਪੰਜ ਵਜ਼ੀਰਾਂ ਵੱਲੋਂ ਸਿੱਧਾ ਸਿੱਧਾ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਸੀ।
ਵਜ਼ੀਰਾਂ ਦੇ ਵਿਰੋਧ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਦੋਨੋਂ ਵਿਧਾਇਕ ਪੁੱਤਰਾਂ ਨੂੰ ਨੌਕਰੀ ਦੇਣ ਦੇ ਫੈਸਲੇ ਤੇ ਮੋਹਰ ਲੁਆ ਦਿੱਤੀ, ਜ਼ੀਰਾ ਵੱਲੋਂ ਇਹ ਵੀ ਆਰੋਪ ਲਾਏ ਗਏ ਕਿ ਜਿਨ੍ਹਾਂ ਕੈਬਨਿਟ ਦੇ ਵਜ਼ੀਰਾਂ ਨੇ ਇਸ ਮਤੇ ਨੂੰ ਪਾਸ ਕੀਤਾ ਹੈ ਉਨ੍ਹਾਂ ਦੇ ਮਨ ਵਿੱਚ ਇਹ ਲਾਲਚ ਹੈ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਨੌਕਰੀਆਂ ਵਿੱਚ ਅਡਜਸਟ ਕੀਤਾ ਜਾਏਗਾ , ਕੁਲਬੀਰ ਸਿੰਘ ਜ਼ੀਰਾ ਵੱਲੋਂ ਖੁੱਲ੍ਹਮ ਖੁੱਲ੍ਹਾ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਝੰਡਾ ਚੁੱਕਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਵੀ ਵਧ ਗਈਆਂ ਹਨ, ਸਿਆਸੀ ਹਲਕਿਆਂ ਵਿੱਚ ਚਰਚਾ ਇਹ ਵੀ ਹੈ ਕਿ ਕੁਲਬੀਰ ਸਿੰਘ ਜ਼ੀਰਾ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਰਗਰਮ ਹੋਏ ਬਾਗੀ ਧੜੇ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਹੁਣ ਇੱਕ ਵਾਰ ਫਿਰ ਸਾਰਵਜਨਿਕ ਤੌਰ ਤੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕ ਕੇ ਕੁਲਬੀਰ ਸਿੰਘ ਜ਼ੀਰਾ ਸੁਰਖੀਆਂ ਵਿਚ ਆ ਗਏ ਹਨ।
ਜ਼ੀਰਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਫੈਸਲੇ ਤੇ ਪੁਨਰ ਵਿਚਾਰ ਕਰਕੇ ਇੰਨਾ ਨਿਯੁਕਤੀਆਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਜੀਰਾ ਨੇ ਆਪਣੀ ਫੇਸ ਬੁੱਕ ਪੋਸਟ 'ਚ ਲਿਖਿਆ ਹੈ :
ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਸ ਫੈਸਲੇ ਨੂੰ ਵਾਪਸ ਲਿਆਂ ਜਾਵੇ ਜਿਸ ਨੂੰ ਕੈਬਨਿਟ ਨੇ ਦੋ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਮਨਜ਼ੂਰ ਕੀਤਾ ਸੀ ਮੈ ਇਸ ਕੈਬਨਿਟ ਫੈਸਲੇ ਦਾ ਵਿਰੋਧ ਕਰਦਾ ਹਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੂਨਮਜੀਤ ਕੌਰ ਪੁਤਰੀ ਸ. ਬਲਵਿੰਦਰ ਸਿੰਘ ਵਾਸੀ ਰਟੌਲ ਬੇਟ , ਜ਼ੀਰਾ ਜਿਸ ਦੀ ਪੜ੍ਹਾਈ ਐਮ. ਏ ਪੰਜਾਬੀ, ਗੇਮ ਸੋਫਟ ਬਾਲ ਵਿੱਚ ਨੈਸ਼ਨਲ ਲੈਵਲ 7 ਵਾਰ , 4 ਗੋਲ੍ਡ ਮੈਡਲ, 2 ਸਲਿਵਰ ਮੈਡਲ, ਅਤੇ ਕੁਲ 42 ਮੈਡਲ ਜਿੱਤੇ ਹਨ। ਹੀਰਾ ਸਿੰਘ ਸੰਧੂ (ਵਿਕਲਾਂਗ ਬਾਡੀ ਬਿਲਡਰ) ਜੋ ਕਿ ਲਗਾਤਾਰ 2 ਵਾਰ ਏਸ਼ੀਆ ਚੈਂਪੀਅਨ ਬਣੇ। ਮਿਸਟਰ ਇੰਡੀਆਂ ਨੌਰਥ 2 ਵਾਰ ਰਹੇ ਅਤੇ 2016 ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਜ਼ੀਰਾ ਮੰਡੀ ਵਿੱਚ ਚੋਣ ਪ੍ਰਚਾਰ ਲਈ ਆਏ ਤਾਂ ਹੀਰਾ ਸਿੰਘ ਸੰਧੂ ਨੂੰ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਯੋਗ ਨੌਕਰੀ ਦਿਤੀ ਜਾਵੇਗੀ। ਮੈ ਪੁਰਜ਼ੋਰ ਸਿਫਾਰਿਸ਼ ਕਰਦਾ ਹਾਂ ਕਿ ਇਹੋ ਜਿਹੇ ਖਿਡਾਰੀ ਨੂੰ ਨੌਕਰੀ ਦੇ ਕੇ ਨਿਵਾਜਿਆ ਜਾਵੇ।
ਪੂਨਮਜੀਤ ਕੌਰ: 9137800003
ਹੀਰਾ ਸਿੰਘ ਸੰਧੂ: 9888360064 - 8054512313