ਰੈਸਲਰ ਖਲੀ ਨੂੰ ਸਦਮਾ, ਮਾਂ ਦਾ ਲੁਧਿਆਣਾ ਵਿਚ ਦੇਹਾਂਤ
ਲੁਧਿਆਣਾ,20 ਜੂਨ,2021: ਇੰਟਰਨੈਸ਼ਨਲ ਰੈਸਲਰ ਦਲੀਫ ਸਿੰਘ ਉਰਫ ਦ ਗ੍ਰੇਟ ਖਲੀ ਦੀ ਮਾਂ ਦਾ ਦੇਹਾਂਤ ਹੋ ਗਿਆ। ਖਲੀ ਦੀ ਮਾਂ ਦਾ ਲੁਧਿਆਣਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਟੰਡੀ ਦੇਵੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਜਿਸ ਤੋਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ 14 ਜੂਨ ਨੂੰ ਦਾਖਲ ਕਰਵਾਇਆ ਗਿਆ ਸੀ।
ਓਹਨਾ ਦੀ ਮੌਤ ਬਾਅਦ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਸੋਗ ਦੀ ਲਹਿਰ ਹੈ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਹਾਲਤ ਗੰਭੀਰ ਹੋਣ ਕਾਰਨ ਆਈ ਸੀ ਯੂ ਵਿਚ ਦਾਖਲ ਕਰਵਾਇਆ ਗਿਆ ਸੀ। ਟੰਡੀ ਦੇਵੀ ਦੀ ਉਮਰ 79 ਸਾਲ ਸੀ।