ਸੋਨੀਆ ਨਾਲ ਮੀਟਿੰਗ ਮਗਰੋਂ ਬੋਲੇ ਅਮਰਿੰਦਰ, ਪਾਰਟੀ ਹਾਈ ਕਮਾਂਡ ਦਾ ਹਰ ਫੈਸਲਾ ਮਨਜ਼ੂਰ
ਨਵੀਂ ਦਿੱਲੀ, 6 ਜੁਲਾਈ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ, ਉਹਨਾਂ ਨੂੰ ਮਨਜ਼ੂਰ ਹੋਵੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਮਾਮਲਿਆਂ ਬਾਰੇ ਤੇ ਪੰਜਾਬ ਦੇ ਵਿਕਾਸ ਬਾਰੇ ਚਰਚਾ ਹੋਈ ਹੈ। ਉਹਨਾਂ ਨੇ ਨਵਜੋਤ ਸਿੱਧੂ ਬਾਰੇ ਕੋਈ ਵੀ ਟਿੱਪਣੀਕਰਨ ਤੋਂ ਇਨਕਾਰ ਕਰ ਦਿੱਤਾ।
ਉਹਨਾਂ ਕਿਹਾ ਕਿ ਸਿਆਸੀ ਮਾਮਲਿਆਂ ਬਾਰੇ ਚਰਚਾ ਹੋਈ ਹੈ ਤੇ ਜੋ ਫੈਸਲਾ ਪਾਰਟੀ ਕਮਾਂਡ ਕਰੇਗੀ, ਮੈਂ ਉਸ ’ਤੇ ਫੁੱਲ ਚੜ੍ਹਾਵਾਂਗਾ।
ਬਲਜੀਤ ਬੱਲੀ ਦੀ ਤਿਰਛੀ ਨਜ਼ਰ ਕੀ ਕਹਿੰਦੀ ਹੈ ? ਵੀਡੀਓ ਵੀ ਦੇਖੋ
ਸੋਨੀਆ ਨਾਲ ਮੀਟਿੰਗ ਮਗਰੋਂ ਕੀ ਬੋਲੇ ਅਮਰਿੰਦਰ ? ਕੀ ਕੀਤਾ ਐਲਾਨ ? ਸਿੱਧੂ ਬਾਰੇ ਕੀ ਕਿਹਾ ਵੀਡੀਓ ਵੀ ਦੇਖੋ