ਪੰਜਾਬ ਦੇ ਸਰਕਾਰੀ ਦਫਤਰਾਂ ਦਾ ਸਮਾਂ ਅਜੇ 8 ਵਜੇ ਤੋਂ 2 ਵਜੇ ਤਕ ਹੀ ਰਹੇਗਾ - ਨਵੇਂ ਹੁਕਮ ਜਾਰੀ
ਚੰਡੀਗੜ੍ਹ , 12 ਜੁਲਾਈ , 2021: ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪੈਹਰ 2 ਵਜੇ ਤਕ ਕਰਨ ਦੇ ਹੁਕਮਾਂ ਨੂੰ ਮੁੜ ਜਾਰੀ ਕਰਦੇ ਹੋਏ ਕਿਹਾ ਹੈ ਹੁਣ ਇਹ ਸਮਾਂ 14 ਜੁਲਾਈ ਤਕ ਜਾਰੀ ਰਹੇਗਾ ਭਾਵ 14 ਜੁਲਾਈ ਤਕ ਦਫਤਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਤਕ ਹੀ ਰਹੇਗਾ । ਚੇਤੇ ਰਹੇ ਕੀ ਬਿਜਲੀ ਸੰਕਟ ਕਾਰਨ ਇਹ ਨਵਾਂ ਸਮਾਂ ਲਾਗੂ ਕੀਤਾ ਗਿਆ ਸੀ .