ਪੌਦੇ ਲਵਾਉਣ ਮੌਕੇ ਮੌਜੂਦ ਹਨ ਧਾਰਮਿਕ , ਸਮਾਜਿਕ , ਰਾਜਨੀਤਕ ਖੇਤਰ ਦੀਆਂ ਹਸਤੀਆਂ
ਜਗਦੀਸ਼ ਥਿੰਦ
ਜਲਾਲਾਬਾਦ, 20 ਜੁਲਾਈ , ਸ਼ੁਰੂ ਤੋਂ ਹੀ ਕੁਝ ਨਵਾਂ ਕਰਨ ਦਾ ਜਜ਼ਬਾ ਰੱਖਦੇ ਨੌਜਵਾਨ ਕਾਂਗਰਸ ਆਗੂ ਰਮਿੰਦਰ ਸਿੰਘ ਆਵਲਾ ਵਿਧਾਇਕ ਜਲਾਲਾਬਾਦ ਪੱਛਮੀ ਨੇ ਆਪਣੇ ਜਨਮ ਦਿਨ ਮੌਕੇ ਬੂਟੇ ਲਗਾਕੇ ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਦੇ ਨਾਲ ਹੀ ਖੂਨਦਾਨ ਕਰਨ ਦਾ ਸੁਨੇਹਾ ਦੇ ਕੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਦਾ ਸੁਨੇਹਾ ਦਿੱਤਾ ।
ਹਲਕਾ ਵਿਧਾਇਕ ਰਮਿੰਦਰ ਆਵਲਾ ਲਈ ਆਪਣਾ ਜਨਮ ਦਿਨ ਸਮਰਥਕਾਂ ਤੇ ਹਲਕਾ ਵਾਸੀਆਂ ਦੇ ਪਿਆਰ ਸਦਕਾ ਇਤਿਹਾਸਕ ਰਿਹਾ।
ਵਿਧਾਇਕ ਰਮਿੰਦਰ ਆਵਲਾ ਦੇ ਜਨਮ ਦਿਨ ਤੇ ਜਿੱਥੇ ਵਰਕਰਾਂ ਵਲੋਂ ਸ਼ਹਿਰ ਤੇ ਪਿੰਡ-ਪਿੰਡ ’ਚ ਹਜਾਰਾਂ ਕੇਕ ਕੱਟੇ ਗਏ ਉਥੇ ਹੀ ਵਾਤਾਵਰਣ ਦੀ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਲੱਖਾਂ ਬੂਟੇ ਵੀ ਲਗਾਏ ਗਏ।
ਪੌਦਿਆਂ ਦੇ ਲੰਗਰ ਮੌਕੇ ਪੌਦੇ ਤਕਸੀਮ ਕਰਦੇ ਹੋਏ ਰਮਿੰਦਰ ਸਿੰਘ ਆਵਲਾ । ਤਸਵੀਰਾਂ :ਜਗਦੀਸ਼ ਥਿੰਦ
ਇਸ ਤੋਂ ਇਲਾਵਾ ਯੂਥ ਕਾਂਗਰਸ ਵਲੋਂ ਬਲਾਕ ਪ੍ਰਧਾਨ ਕੁਲਦੀਪ ਧਵਨ ਦੀ ਅਗਵਾਈ ਹੇਠ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿੱਥੇ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲੈ ਕੇ ਖੂਨਦਾਨ ਕੀਤਾ।
ਇਸ ਮੌਕੇ ਜਿਲਾ ਪ੍ਰਧਾਨ ਰੂਬੀ ਗਿੱਲ, ਲਾਡੀ ਕੰਧਾਰੀ, ਸੁਮਿਤ ਵਰਮਾ, ਅਨੂ ਵਰਮਾ, ਵਿੱਕੀ ਵਿਰਕ ਜਸਵਿੰਦਰ, ਬਚਿੱਤਰ ਚੌਹਾਨਾ,ਮਾਨਵ ਬੱਬਰ, ਲੱਡੀ ਚੋਵਲਾ, ਦੀਪੂ ਨਾਰੰਗ ਮੌਜੂਦ ਸਨ। ਇਸ ਮੌਕੇ ਬਲੱਡ ਬੈਂਕ ਫਾਜਿਲਕਾ ਤੋਂ ਆਈ ਟੀਮ ਆਸ਼ਾ ਡੋਡਾ ਸਟਾਫ ਨਰਸ, ਮਨਦੀਪ ਛੋਕਰਾ ਐਮਐਲਟੀ, ਰੀਤੂ ਮੈਡਮ ਐਮਐਲਟੀ, ਰਾਜ ਸਿੰਘ ਕੌਂੇਸਲਰ, ਰਜਿੰਦਰ ਸਿੰਘ ਵਲੋ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਵਿਧਾਇਕ ਆਵਲਾ ਨੇ ਯੂਥ ਕਾਂਗਰਸ ਵਲੋਂ ਲਗਾਏ ਗਏ ਖੂੁਨ-ਦਾਨ ਕੈਂਪ ਦੀ ਸ਼ਲਾਘਾ ਕੀਤੀ। ਗੱਲਬਾਤ ਕਰਦਿਆਂ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਉਹ ਹਲਕਾ ਵਾਸੀਆਂ ਵਲੋਂ ਉਨਾਂ ਦੇ ਜਨਮ ਦਿਨ ਤੇ ਦਿੱਤੇ ਗਏ ਪਿਆਰ ਸਤਿਕਾਰ ਦੇ ਹਮੇਸ਼ਾਂ ਕਰਜਦਾਰ ਰਹਿਣਗੇ ਜਿੰਨਾਂ ਨੇ ਹਜਾਰਾਂ ਕੇਕ ਕੱਟ ਕੇ, ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਬੂਟੇ ਲਗਾ ਕੇ ਅਤੇ ਖੂਨ-ਦਾਨ ਕੈਂਪ ਲਗਾ ਕੇ ਬਹੁਤ ਵੱਡਾ ਉਪਰਾਲਾ ਕੀਤਾ। ਉਨਾਂ ਦੱਸਿਆ ਕਿ ਉਨਾਂ ਨੇ ਹਲਕੇ ਅੰਦਰ ਵਰਕਰਾਂ ਨੂੰ 2 ਲੱਖ ਬੂਟਾ ਲਗਾਉਣ ਦਾ ਟੀਚਾ ਦਿੱਤਾ ਸੀ ਅਤੇ ਅੱਜ ਵਰਕਰਾਂ ਨੇ ਪਿੰਡਾਂ ਦੇ ਲੋਕਾਂ ਨਾਲ ਮਿਲਕੇ ਲੱਖਾਂ ਬੂਟੇ ਲਗਾਏ। ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਲੋਕਾਂ ਨੰੂ ਆਪਣਾ ਜਨਮ ਦਿਨ ਨੂੰ ਸਮਾਜਿਕ ਕੰਮ ਕਰਕੇ ਮਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਵਾਤਾਵਰਣ ’ਚ ਲਗਾਤਾਰ ਹੋ ਰਹੀ ਤਬਦੀਲੀ ਦੇ ਕਾਰਣ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ ਕਿਉਕਿ ਰੁੱਖਾਂ ਦੀ ਘਾਟ ਕਾਰਣ ਬਰਸਾਤਾਂ ’ਚ ਕਮੀ ਆ ਰਹੀ ਹੈ ਅਤੇ ਵੱਧਦਾ ਤਾਪਮਾਨ ਲੋਕਾਂ, ਕਿਸਾਨਾਂ ਲਈ ਕਾਫੀ ਖਤਰਨਾਕ ਹੈ। ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਆਓ ਸਾਰੇ ਮਿਲਕੇ ਵਾਤਾਵਰਣ ਦੀ ਸੁਰੱਖਿਆ ਲਈ ਅਹਿਦ ਲਈਏ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਚੌਗਿਰਦੇ ਨੂੰ ਸੁਹਾਵਣਾ ਬਣਾਈਏ।