ਆਖਰਿਕਾਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੀ ਹੋਈ ਮੁਲਾਕਾਤ
ਚੰਡੀਗੜ੍ਹ, 23 ਜੁਲਾਈ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅੱਜ ਪੰਜਾਬ ਭਵਨ ਵਿਚ ਮੁਲਾਕਾਤ ਹੋ ਹੀ ਗਈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਮਿਲਣੀ ਦੀ ਤਸਵੀਰ ਸਾਂਝੀ ਕੀਤੀ ਹੈ।
ਤਸਵੀਰ ਵਿਚ ਨਵਜੋਤ ਸਿੱਧੂ ਮੁੱਖ ਮੰਤਰੀ ਨਾਲ ਕਿਸੇ ਨੁਕਤੇ ’ਤੇ ਗੱਲ ਕਰਦੇ ਦਿਸ ਰਹੇ ਹਨ ਅਤੇ ਨਾਲ ਹੀ ਹਰੀਸ਼ ਰਾਵਤ ਵੀ ਬੈਠੇ ਦਿਸ ਰਹੇ ਹਨ।