ਸਰਦੂਲਗੜ੍ਹ ਪਬਲਿਕ ਬਾਥਰੂਮ ਵਿੱਚ ਮਿਲੀ ਭੇਦਭਰੀ ਹਾਲਤ 'ਚ ਨੌਜਵਾਨ ਦੀ ਲਾਸ਼
ਸੰਜੀਵ ਜਿੰਦਲ
ਸਰਦੂਲਗੜ੍ਹ, 24 ਜੁਲਾਈ 2021 : ਸਰਦੂਲਗੜ੍ਹ ਸ਼ਹਿਰ ਦੇ ਮੇਨ ਚੌੜਾ ਬਾਜ਼ਾਰ ਚ ਬਣੇ ਮਾਰਕੀਟ ਕਮੇਟੀ ਦੇ ਪਬਲਿਕ ਬਾਥਰੂਮ ਚ ਭੇਦਭਰੀ ਹਾਲਤ ਵਿੱਚ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਡੀ.ਐਸ.ਪੀ ਸਰਦੂਲਗੜ੍ਹ ਅਮਰਜੀਤ ਸਿੰਘ ਨੇ ਦੱਸਿਆ ਕਿ ਅਨਿਤ ਕੁਮਾਰ (24) ਪੁੱਤਰ ਮਹਿੰਦਰ ਸਿੰਘ ਵਾਸੀ ਯੂ.ਪੀ ਹਾਲ ਆਬਾਦ ਪਿੰਡ ਫੂਸਮੰਡੀ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਦੇ ਦੱਸਣ ਅਨੁਸਾਰ ਮੇਰਾ ਲੜਕਾ ਪਿਛਲੇ ਡੇਢ ਮਹੀਨੇ ਪਹਿਲਾਂ ਯੂਪੀ ਤੋ ਆਇਆ ਸੀ। ਸਾਨੂੰ ਨਹੀ ਪਤਾ ਕਿ ਇਹ ਨਸ਼ਾ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਿਤਾ ਯੂਪੀ ਗਿਆ ਹੋਇਆ ਹੈ ਤੇ ਉਸ ਦੀ ਮਾਤਾ ਦੇ ਬਿਆਨਾ ਦੇ ਆਧਾਰ ਤੇ ਸਰਦੂਲਗੜ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਤੇ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਹੀ ਉਸ ਦੀ ਮੌਤ ਹੋਈ ਹੋ ਸਕਦੀ ਹੈ । ਅਸਲੀਅਤ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋ ਬਾਅਦ ਹੀ ਪਤਾ ਲੱਗੇਗੀ । ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ।