ਪੰਜਾਬ 'ਚ ਭਾਈਚਾਰਕ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਜਬੂਤ ਰੱਖਿਆ - ਐਨ ਕੇ ਸ਼ਰਮਾ
- ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਚ ਹਿੰਦੂ ਚਿਹਰਾ ਉੱਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਤੋਂ ਭਾਈਚਾਰੇ ਚ ਖੁਸ਼ੀ ਦਾ ਆਲਮ
- ਅਕਾਲੀ ਦਲ ਨੇ ਜੋ ਕਿਹਾ, ਉਹ ਕਰਕੇ ਵਿਖਾਇਆ -ਬਰਾੜ
ਰਾਜਪੁਰਾ: 24 ਜੁਲਾਈ 2021 - ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਚ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਉਣ ਨੂੰ ਤਰਜੀਹ ਦਿੱਤੀ ਹੈ ,ਅਤੇ ਸੱਤਾ ਵਿੱਚ ਆਉਣ ਤੇ ਸਭ ਵਰਗਾਂ ਨੂੰ ਇੱਕ ਲੜੀ ਵਿੱਚ ਪਰੋਅ ਕੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ਤੇ ਤੋਰਿਆ ਇਹਨਾਂ ਸ਼ਬਦਾਂ ਦਾ ਪਰਗਟਾਵਾ ਐਨ ਕੇ ਸ਼ਰਮਾਂ ਵਿਧਾਇਕ ਡੇਰਾ ਬੱਸੀ ਪ੍ਰਧਾਨ ਵਪਾਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰਾਜਪੁਰਾ ਵਿਖੇ ਇੰਚਾਰਜ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਮਹਿੰਦਰ ਕੁਮਾਰ ਪੱਪੂ ਮੈਂਬਰ ਪੀਏਸੀ ਦੀ ਅਗਵਾਈ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਵਲੋ ਆਯੋਜਿਤ ਮੀਟਿੰਗ ਦੌਰਾਨ ਕੀਤਾ ,ਉਹਨਾਂ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਸਮੇਂਤ ਹਿੰਦੂ ਭਾਈਚਾਰੇ ਨੂੰ ਆਉਣ ਵਾਲੀ ਸਰਕਾਰ ਚ ਵੱਡਾ ਮਾਣ ਸਤਿਕਾਰ ਦੇਣ ਲਈ ਉੱਪ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ,ਉਸਦਾ ਸਮੁੱਚੇ ਭਾਈਚਾਰੇ ਵਲੋ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।
ਸ਼ਰਮਾ ਨੇ ਕਿਹਾ ਕਿ ਪਹਿਲਾਂ ਵੀ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਵਪਾਰੀ ਅਤੇ ਸ਼ਹਿਰੀ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਗਈਆਂ ਸਨ, ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਇੰਸਪੈਕਟਰੀ ਰਾਜ ਤੇ ਨੱਥ ਪਾਉਣ, ਚੂੰਗੀ ਖਾਤਮੇ ਤਰਾਂ ਹੋਰ ਨਜਾਇਜ ਥੋਪੇ ਗਏ ਟੈਕਸਾਂ ਤੋਂ ਛੋਟ ਦਿਵਾਉਣ ਅਤੇ ਘਰੇਲੂ ਦੇ ਨਾਲ ਨਾਲ ਉਦਯੋਗਿਕ ਇਕਾਈਆਂ ਨੂੰ ਨਿਰਵਿਘਨ ਸਸਤੀ ਬਿਜਲੀ ਸਪਲਾਈ ਦੇਣ ਅਤੇ ਖਾਸ ਕਰਕੇ ਕਰੋਨਾ ਸਮੇ ਚ ਕਰਫਿਊ ਜਾ ਤਾਲਾਬੰਦੀ ਦੌਰਾਨ ਛੋਟੇ ਵਪਾਰੀ ਜਾ ਛੋਟੇ ਦੁਕਾਨਦਾਰ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਰਿਆਇਤਾਂ ਵੱਲ ਆਪਣਾ ਵਿਸ਼ੇਸ਼ ਧਿਆਨ ਦੇਵੇਗੀ।
ਉਹਨਾਂ ਨੇ ਹਿੰਦੂ ਵੀਰਾਂ ਨੂੰ ਸਬੋਧਨ ਹੁੰਦਿਆ ਕਿਹਾ ਕਿ ਇਸ ਹਲਕੇ ਤੋਂ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਬਰਾੜ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਤਿ ਨਿਕਟਵਰਤੀ ਵਿਸ਼ਵਾਸ਼ਪਾਤਰਾ ਚੋ ਹਨ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਹਲਕੇ ਦਾ ਮੁੱਖ ਮੰਤਰੀ ਦਫਤਰ ਨਾਲ ਸਿੱਧਾ ਸੰਪਰਕ ਜੋੜ ਲੈਣ ,ਇਸ ਮੌਕੇ ਤੇ ਰਾਜਪੁਰਾ ਸ਼ਹਿਰ ਦੇ ਵਪਾਰੀਆਂ ਦੁਕਾਨਦਾਰਾਂ ਅਤੇ ਹੋਰ ਹਿੰਦੂ ਸਭਾਵਾਂ ਵਲੋ ਸ਼੍ਰੀ ਐਨ ਕੇ ਸ਼ਰਮਾਂ ਦਾ ਸਨਮਾਨ ਕੀਤਾ ਗਿਆ, ਇਸ ਮੌਕੇ ਤੇ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਰਾਜਪੁਰਾ ਨੇ ਇਥੇ ਪਹੁੰਚਣ ਤੇ ਸ਼੍ਰੀ ਐਨ ਕੇ ਸ਼ਰਮਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਵੀ ਵਾਅਦਾ ਪੰਜਾਬੀਆਂ ਨਾਲ ਕੀਤਾ ਉਸ ਨੂੰ ਹਰ ਹੀਲੇ ਨਿਭਾਇਆ ਹੈ ,ਅਤੇ ਆਉਣ ਵਾਲੇ ਸਮੇਂ ਵਿੱਚ ਸਭ ਵਰਗਾਂ ਦੀ ਸਾਂਝੀ ਸਰਕਾਰ ਵਿੱਚ ਸਾਰੇ ਵਾਅਦੇ ਜੋ ਲੋਕਾਂ ਨਾਲ ਕੀਤੇ ਜਾਣਗੇ। ਉਸ ਤੇ ਪੂਰਨ ਪਹਿਰਾ ਦਿੰਦਿਆਂ ਨਿਭਾਏ ਜਾਣਗੇ।
ਇਸ ਸਮੇਂ ਸੁਸੀਲ ਸਤਰੇਜਾ ਅਤੇ ਐਡਵੋਕੇਟ ਸੁਬੇਗ ਸਿੰਘ ਸੰਧੂ ਦੋਨੋ ਸ਼ਹਿਰੀ ਸਰਕਲ ਪ੍ਰਧਾਨ, ਸਾਧੂ ਸਿੰਘ ਖਲੌਰ, ਸਤਵਿੰਦਰ ਸਿੰਘ ਮਿਰਜਾਪੁਰ ਸਰਕਲ ਪ੍ਰਧਾਨ, ਦਪਿੰਦਰ ਸਿੰਘ, ਡਾ. ਸੰਦੀਪ ਕੁਮਾਰ, ਜਸਪਾਲ ਵਰਮਾ, ਰਵਿੰਦਰ ਕੱਕੜ, ਮੰਗਤ ਰਾਮ ਜਨਤਾ ਬੇਕਰੀ, ਡਾ: ਸੰਦੀਪ ਕੁਮਾਰ, ਸਾਨੂੰ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰੀ ਮੌਜੂਦ ਸਨ।