ਫੜੇ ਗਏ ਲਾਹਣ ਅਤੇ ਸ਼ਰਾਬ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ ਜੁਲਕਾ ਪ੍ਰਦੀਪ ਸਿੰਘ ਬਾਜਵਾ
ਦੀਦਾਰ ਗੁਰਨਾ
ਪਟਿਆਲਾ 23 ਜੁਲਾਈ : ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਐਸ ਐਚ ਓ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਥਾਣਾ ਜੁਲਕਾਂ ਪੁਲਿਸ ਵੱਲੋ ਸੀਨੀਅਰ ਕਪਤਾਨ ਪੁਲਿਸ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੁਖਬਰ ਖਾਸ ਦੀ ਇਤਲਾਹ ਪਰ ਦੀਦਾਰ ਸਿੰਘ ਦਾਰਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਮਸ਼ੀਗਣ ਦੇ ਖੇਤ ਵਿੱਚ ਬਣੇ ਮੋਟਰ ਵਾਲੇ ਕਮਰੇ ਵਿੱਚੋ ਦੇਸੀ ਸ਼ਰਾਬ ਕੱਢਣ ਲਈ ਤਿਆਰ ਕੀਤੀ ਹੋਈ 4000 ਲੀਟਰ ਲਾਹਣ, 100 ਬੋਤਲਾਂ ਕਸੀਦ ਕੀਤੀ ਹੋਈ ਦੇਸੀ ਸ਼ਰਾਬ, ਚਾਲੂ ਭੱਠੀ ਆਦਿ ਬਰਾਮਦ ਕੀਤੀ ਗਈ , ਦੋਸ਼ੀ ਤੇ ਮੁਕੱਦਮਾ ਨੰਬਰ 139 ਮਿਤੀ 23.7.2021 u/s 61 Ex Act ਥਾਣਾ ਜੁਲਕਾਂ ਵਿਖੇ ਦਰਜ ਕੀਤਾ ਗਿਆ
ਇਸ ਮੌਕੇ ਗੱਲਬਾਤ ਕਰਦਿਆਂ ਐਸ ਐਚ ਓ ਥਾਣਾ ਜੁਲਕਾ ਪ੍ਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਜਾਇਜ ਸ਼ਰਾਬ ਦੀ ਤੱਸਕਰੀ ਖਿਲਾਫ ਜਾਰੀਸ਼ੁਦਾ ਅਪਰੇਸ਼ਨ ਰੈੱਡ ਰੋਜ਼ ਅਧੀਨ ਹੋਰ ਵੱਗੇ ਪੱਧਰ ਤੇ ਛਾਪੇਮਾਰੀ ਕੀਤੀ ਜਾਵੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ
ਇਸ ਮੌਕੇ ਐਸ ਐਸ ਪੀ ਪਟਿਆਲਾ ਡਾ ਸੰਦੀਪ ਗਰਗ ਨੇ ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ , ਇਹਨਾਂ ਖ਼ਿਲਾਫ਼ ਸਪੈਸ਼ਲ ਅਪ੍ਰੇਸ਼ਨ ਤਹਿਤ ਛਾਪੇਮਾਰੀ ਜਾਰੀ ਰਹੇਗੀ , ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਬਾਰੇ ਬੇਝਿਜਕ ਹੋ ਪੁਲਿਸ ਨੂੰ ਜਾਣਕਾਰੀ ਦੇਣ