ਸੁੱਚਾ ਸਿੰਘ ਲੰਗਾਹ 25 ਜੁਲਾਈ ਨੂੰ ਅਕਾਲ ਤਖਤ ਅੱਗੇ ਹੋਣਗੇ ਪੇਸ਼, ਕਰਨਗੇ, ਪੜ੍ਹੋ ਕੀ ਕਰਨਗੇ ਬੇਨਤੀ
ਅੰਮ੍ਰਿਤਸਰ, 24 ਜੁਲਾਈ, 2021: ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਪਿਛਲੇ 101 ਦਿਨਾਂ ਤੋਂ ਪੰਥ ’ਚ ਵਾਪਸੀ ਲਈ ਲਗਾਤਾਰ ਨੰਗੇ ਪੈਰੀਂ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜਰੀ ਭਰ ਰਹੇ ਹਨ।ਉਹਨਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਕਲ ਮਿਤੀ 25 ਜੁਲਾਈ ਨੂੰ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਅਰਜੋਈ ਉਪਰੰਤ ਉਹ ਪੰਥ ’ਚ ਵਾਪਸੀ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਅਰਜੋਈ ਕਰਨਗੇ।