Viral photo
ਹਿਮਾਚਲ ਦੇ ਕਿੰਨੌਰ 'ਚ ਵਾਪਰਿਆ ਵੱਡਾ ਹਾਦਸਾ, 9 ਸੈਲਾਨੀਆਂ ਦੀ ਮੌਤ (ਵੀਡੀਓ)
ਕਿੰਨੌਰ, 25 ਜੁਲਾਈ 2021 - ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਪਹਾੜਾਂ ਤੋਂ ਵੱਡੀ ਗਿਣਤੀ 'ਚ ਪੱਥਰ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਜਿਸ 'ਚ ਸੈਲਾਨੀਆਂ ਦੀਆਂ ਗੱਡੀਆਂ ਲਪੇਟ 'ਚ ਆ ਗਈਆਂ ਅਤੇ ਜਿਸ ਕਾਰਨ ਕਰੀਬ 9 ਸੈਲਾਨੀਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਨਿਊਜ਼ 18 ਦੀ ਖਬਰ ਅਨੁਸਾਰ ਪਹਾੜਾਂ ਤੋਂ ਪੱਥਰ ਡਿੱਗਣ ਦੀਆਂ ਖਬਰਾਂ ਬੀਤੇ ਕੱਲ੍ਹ 24 ਜੁਲਾਈ ਤੋਂ ਆ ਰਹੀਆਂ ਹਨ। ਪਰ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨਹੀਂ ਰੋਕੀ ਗਈ ਅਤੇ ਸੈਲਾਨੀ ਆ-ਜਾ ਰਹੇ ਹਨ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਪਹਾੜਾਂ ਤੋਂ ਪੱਥਰ ਡਿੱਗਦਿਆਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਪਹਾੜਾਂ ਤੋਂ ਵੱਡੇ ਵੱਡੇ ਪੱਥਰ ਹੇਠਾਂ ਬੜੀ ਹੀ ਤੇਜ਼ ਰਫਤਾਰ ਨਾਲ ਹੇਠਾਂ ਡਿੱਗ ਰਹੇ ਹਨ। ਅਤੇ ਇਨ੍ਹਾਂ ਪੱਥਰਾਂ ਦੀ ਲਪੇਟ 'ਚ ਆ ਕੇ ਇੱਕ ਨਦੀ 'ਤੇ ਬਣਿਆ ਪੁਲ ਵੀ ਟੁੱਟ ਕੇ ਪਾਣੀ 'ਚ ਵਹਿ ਗਿਆ।
https://www.facebook.com/babushahitimes/videos/2380499468750010