ਕਿਸਾਨ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ਬੀਜੇਪੀ ਜ਼ਿਲ੍ਹਾ ਪ੍ਰਧਾਨ ਘਰ ਬਹਾਰ ਰੋਸ ਪ੍ਰਦਰਸ਼ਨ, ਪੁਲਿਸ ਨਾਲ ਹੋਈ ਜ਼ਬਰਦਸਤ ਧੱਕਾ ਮੁੱਕੀ
ਗੌਰਵ ਮਾਣਿਕ
- ਕਿਸਾਨਾਂ ਵਲੋਂ ਕਲੋਨੀ ਦਾ ਗੇਟ ਖੋਲ੍ਹਣ ਲਈ ਪੁਲਿਸ ਨਾਲ ਧੱਕਾ ਮੁਕੀ ਕੀਤੀ ਗਈ, ਕਿਸਾਨਾਂ ਨੇ ਕੀਤੀ ਨਾਰੇਬਾਜੀ
ਫਿਰੋਜ਼ਪੁਰ 25 ਜੁਲਾਈ 2021 - ਕਿਸਾਨਾਂ ਵਲੋਂ ਬੀ ਜੇ ਪੀ ਆਗੂਆਂ ਦਾ ਲਾਗਾਤਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਜ ਫਿਰੋਜ਼ਪੁਰ ਸ਼ਹਿਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਕਾਰਜਕਾਰਨੀ ਮੀਟਿੰਗ ਕੀਤੀ ਜਾਣੀ ਸੀ ਅਤੇ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲਗ ਗਿਆ ਅਤੇ ਕਿਸਾਨਾਂ ਨੇ ਜਿਲਾ ਪ੍ਰਧਾਨ ਦੇ ਘਰ ਦੀ ਕਲੋਨੀ ਨੂੰ ਘੇਰਾ ਪਾ ਲਿਆ ਅਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਰੇਬਾਜੀ ਕੀਤੀ।
ਇਸ ਮੌਕੇ ਕਿਸਾਨਾਂ ਅਤੇ ਪੁਲਿਸ ਦੀ ਆਪਸ ਵਿੱਚ ਧੱਕਾ ਮੁੱਕੀ ਵੀ ਹੋਈ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਸੀ ਅਤੇ ਵਾਟਰ ਕੈਨਨ ਵੀ ਮੰਗਵਾਇਆ ਗਿਆ, ਪਰ ਕਿਸਾਨਾਂ ਨੇ ਕਲੋਨੀ ਦੀ ਕੰਧਾਂ ਟੱਪ ਜ਼ਿਲ੍ਹਾ ਪ੍ਰਧਾਨ ਦੇ ਘਰ ਦੇ ਕੋਲ ਮੀਟਿੰਗ ਵਾਲੀ ਜਗਹ ਤੇ ਪਹੁੰਚ ਗਏ ਅਤੇ ਕਿਸਾਨਾਂ ਨੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਉਥੇ ਹੀ ਕਿਸਾਨਾਂ ਨੇ ਕਿਹਾ ਕਿ ਜਿੰਨੀ ਦੇਰ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਏਗਾ, ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਘਰ ਵਿੱਚ ਮੀਟਿੰਗ ਕਰ ਰਹੇ ਹਾਂ ਸਾਨੂੰ ਘਰ ਵਿੱਚ ਵੀ ਮੀਟਿੰਗ ਨਹੀਂ ਕਰਨ ਦਿੱਤੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ।