← ਪਿਛੇ ਪਰਤੋ
ਜਥੇਦਾਰ ਅਵਤਾਰ ਸਿੰਘ ਹਿੱਤ ਮੁੜ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਪਟਨਾ, 25 ਜੁਲਾਈ, 2021: ਸੀਨੀਅਰ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਦੁਬਾਰਾ ਸ੍ਰੀ ਹਰਿਮੰਦਿਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਅੱਜ ਹੋਈ ਜਨਰਲ ਬਾਡੀ ਮੀਟਿੰਗ ਵਿਚ ਇਹ ਚੋਣ ਕੀਤੀ ਗਈ। ਇਸ ਜਨਰਲ ਹਾਊਸ ਦੇ 15 ਵਿਚੋਂ 11 ਮੈਂਬਰ ਅੱਜ ਹਾਜ਼ਰ ਸਨ। ਦੋ ਮੈਂਬਰ ਅਕਾਲ ਚਲਾਣਾ ਕਰ ਗਏ ਹਨ। ਅੱਜ ਹਾਜ਼ਰ ਟੀਮ ਨੇ ਸਰਬਸੰਮਤੀ ਨਾਲ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਮੁੜ ਤੋਂ ਪ੍ਰਧਾਨ ਚੁਣ ਲਿਆ। ਇਹ ਚੋਣ ਢਾਈ ਸਾਲ ਦੇ ਅਰਸੇ ਲਈ ਕੀਤੀ ਜਾਂਦੀ ਹੈ।
Total Responses : 267