ਡਾ. ਆਦਰਸ਼ ਪਾਲ ਵਿੱਗ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਪਟਿਆਲਾ, 25 ਜੁਲਾਈ, 2021: ਪੰਜਾਬ ਸਰਕਾਰ ਦੇ ਦੇ ਹੁਕਮਾਂ ਅਨੁਸਾਰ
ਰਾਹੀਂ ਪ੍ਰੋ: (ਡਾ.) ਆਦਰਸ਼ ਪਾਲ ਵਿੱਗ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ
ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਗਿਆ। ਉਹਨਾਂ ਨਾਲ ਪ੍ਰੋਫੈਸਰ ਐਸ ਐਸ ਨਾਰੰਗ, ਪ੍ਰੋਫੈਸਰ ਕਮਲਜੀਤ ਸਿੰਘ, ਡਾ. ਅਨੀਲ ਸਹਿਜਪਾਲ ਅਤੇ ਪ੍ਰੋਫੈਸਰ ਜਗਬੀਰ ਸਿੰਘ ਉਚੇਚੇ ਤੌਰ ’ਤੇ ਨਾਲ ਆਏ ਸਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਤਜ਼ਰਬੇਕਾਰ ਸਾਇੰਸਦਾਨ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ। ਉਹਨਾਂ ਦਾ
ਪਟਿਆਲਾ ਵਿਖੇ ਕਰੁਨੇਸ਼ ਗਰਗ ਮੈਂਬਰ ਸਕੱਤਰ ਅਤੇ ਹੋਰ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਇ ੰਜ: ਪ੍ਰਦੀਪ ਗੁਪਤਾ ਮੁੱਖ ਵਾਤਾਵਰਣ ਇੰਜੀਨੀਅਰ ਰਾਜੀਵ ਕੁਮਾਰ ਸ਼ਰਮਾ, ਪ੍ਰਮਜੀਤ ਸਿੰਘ, ਰਾਜੀਵ ਕੁਮਾਰ ਗੋਇਲ ਸੀਨੀਅਰ ਵਾਤਾਵਰਣ ਇੰਜੀਨੀਅਰ, ਓਮ ਪ੍ਰਕਾਸ਼, ਰਕੇਸ਼ ਨਈਅਰ, ਰਜੀਵ ਗੁਪਤਾ, ਕੁਲਦੀਪ ਸਿੰਘ, ਵਾਤਾਵਰਣ ਇੰਜੀਨੀਅਰ, ਹਰਨੇਕ ਚੰਦ ਪ੍ਰਬੰਧਕੀ
ਅਫਸਰ, ਅਮਰੀਕ ਸਿੰਘ ਸੀਨੀਅਰ ਲਾਅ ਅਫਸਰ ਅਤੇ ਦਫਤਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।