ਪਾਕਿਸਤਾਨ ਗੁਰਦੁਆਰਾ ਕਮੇਟੀ ਨੇ ਸਿੱਧੂ ਨੂੰ ਦਿੱਤੀ ਵਧਾਈ ਨਾਲੇ ਕੀਤੀ ਇੱਕ ਸਪੈਸ਼ਲ ਅਪੀਲ
ਚੰਡੀਗੜ੍ਹ, 25 ਜੁਲਾਈ 2021 - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮੀਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਕਾਂਗਰਸ ਪ੍ਰਧਾਨ ਬਣਨ ਤੇ ਤਹਿ ਦਿਲੋਂ ਵਧਾਈਆਂ ਦਿੱਤੀਆਂ ਹਨ।
ਇਸ ਦੇ ਨਾਲ ਹੀ ਉਹਨਾਂ ਨੇ ਸਿੱਧੂ ਅੱਗੇ ਅਪੀਲ ਕੀਤੀ ਕੇ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਲਈ ਆਪਣਾ ਯੋਗਦਾਨ ਪਾਉਣ। ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਅੱਗੇ ਕਿਹਾ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਵਾਰ ਜਦੋਂ ਨਵੰਬਰ 2019 'ਚ ਕਰਤਾਰਪੁਰ ਲਾਂਘਾ ਖੁੱਲ੍ਹਿਆ ਸੀ ਉਸ ਵੇਲੇ ਵੀ ਸਿੱਧੂ ਦਾ ਅਹਿਮ ਯੋਗਦਾਨ ਸੀ।
https://www.facebook.com/BabushahiDotCom/videos/377664097122482