ਨਹਿਰ 'ਚ ਡਿੱਗੀ ਕਾਰ, 3 ਦੀ ਡੁੱਬਣ ਕਾਰਨ ਮੌਤ
ਸੰਜੀਵ ਸੂਦ
ਲੁਧਿਆਣਾ, 25 ਜੁਲਾਈ 2021 - ਲੁਧਿਆਣਾ 'ਚ ਇੱਕ ਤੇਜ਼ ਰਫਤਾਰ ਕਾਰ ਦਾ ਸੰਤੁਲਨ ਵਿਗੜਣ ਕਾਰਨ ਨਹਿਰ 'ਚ ਜਾ ਡਿੱਗੀ। ਮਿਲੀ ਜਾਣਕਾਰੀ ਅਨੁਸਾਰ ਕਾਰ 'ਚ 4 ਜਾਣੇ ਸਵਾਰ ਸਨ ਜਿਹਨਾਂ 'ਚ 3 ਨੌਜਵਾਨ ਅਤੇ 1 ਲੜਕੀ ਸਵਾਰ ਸੀ। ਇਸ ਹਾਦਸੇ 'ਚ ਤਿੰਨ ਜਾਣੇ ਡੁੱਬ ਗਏ ਹਨ ਜਦਕਿ ਇਕ ਨੌਜਵਾਨ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ।
ਨੌਜਵਾਨ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜਦੋਂ ਕੇ ਲੜਕੀ ਦਿੱਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਇਹ ਲੁਧਿਆਣਾ ਘੁੰਮਣ ਆਏ ਹੋਏ ਸਨ। ਵਾਪਸੀ ’ਤੇ ਜਦੋਂ ਇਹ ਸਾਊਥ ਸਿਟੀ ਜਾ ਰਹੇ ਸਨ ਤਾਂ ਅਚਾਨਕ ਕਾਰ ਚਲਾ ਰਿਹਾ ਨੌਜਵਾਨ ਸੰਤੁਲਨ ਗੁਆ ਬੈਠਾ ਅਤੇ ਕਾਰ ਨਹਿਰ 'ਚ ਜਾ ਡਿੱਗੀ।
ਲੁਧਿਆਣਾ ਸਬਸਿਡੀ ਇਲਾਕੇ ਵਿਚ ਕਾਰ ਹਾਦਸੇ ਦਾ ਸ਼ਿਕਾਰ ਹੋਈ। ਕਾਰ ਵਿਚ ਤਿੰਨ ਨੌਜਵਾਨ ਅਤੇ ਇੱਕ ਲੜਕੀ ਸੀ ਇਨ੍ਹਾਂ ਵਿਚੋਂ ਇਕ ਨੂੰ ਤਾਂ ਸੁਰੱਖਿਅਤ ਮੌਕੇ ਤੋਂ ਕੱਢ ਲਿਆ ਗਿਆ ਜਦੋਂ ਕਿ ਬਾਕੀ ਤਿੰਨ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਪਾਹੁਲ, ਪ੍ਰਭਜੋਤ ਅਤੇ ਤ੍ਰਿਸ਼ਾ ਸ਼ਾਮਿਲ ਹਨ ਜਿਨਾਂ ਦੀ ਮੌਤ ਹੋਈ ਹੈ, ਤਿੰਨੋਂ ਲੜਕੇ ਗੁਰਦਾਸਪੁਰ ਤੇ ਸਬੰਧਿਤ ਦੱਸੇ ਜਾ ਰਹੇ ਹਨ ਅਤੇ ਮ੍ਰਿਤਕ ਲੜਕੀ ਦਿੱਲੀ ਤੋਂ ਸਬੰਧਤ ਸੀ ਅਤੇ ਲੜਕੇ ਮੈਡੀਕਲ ਟ੍ਰੇਨਿੰਗ ਲਈ ਲੜਕੀ ਨੂੰ ਛੱਡਣ ਲਈ ਲੁਧਿਆਣਾ ਆ ਰਹੇ ਸਨ।
ਮੌਕੇ ਤੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸਾ ਅੱਜ ਸ਼ਾਮ ਵੇਲੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਉਸ ਵੇਲੇ ਹੋਇਆ ਜਦੋਂ ਇਕ ਕਾਰ ਸੜਕ ਤੋਂ ਮੁੜਨ ਲੱਗੀ ਤਾਂ ਉਸ ਨੂੰ ਫੇਟ ਲੱਗਣ ਕਾਰਨ ਮ੍ਰਿਤਕਾਂ ਦੀ ਕਾਰ ਦਾ ਬੈਲੈਂਸ ਖੋ ਗਿਆ ਤੇ ਉਹ ਕਾਫੀ ਨੂੰ ਸਾਂਭ ਨਹੀਂ ਸਕੇ ਅਤੇ ਸਿੱਧਾ ਕਾਰ ਨਹਿਰ ਚ ਜਾ ਡਿੱਗੀ, ਜਿਸ ਨਾਲ 3 ਦੀ ਮੌਤ ਹੋ ਗਈ ਜਦਕਿ ਇਕ ਨੂੰ ਬਚਾ ਲਿਆ ਗਿਆ ਹੈ।