ਉੱਤਰਾਖੰਡ : ਮੁੱਖ ਮੰਤਰੀ ਦੇ ਸਵਾਗਤ ਲਈ ਗੁਰਦੁਆਰਾ ਸਾਹਿਬ ’ਚ ਡਾਂਸ ਕਰਵਾਏ ਜਾਣ ਦੇ ਦੋਸ਼, ਪੜ੍ਹੋ ਜਥੇਦਾਰ ਨੇ ਕੀ ਕੀਤੀ ਕਾਰਵਾਈ
ਅੰਮ੍ਰਿਤਸਰ, 26 ਜੁਲਾਈ, 2021: ਉੱਤਰਾਖੰਡ ਦੇ ਗੁਰਦੁਆਰਾ ਨਾਨਕਮਤਾ ਵਿਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਆਮਦ ’ਤੇ ਡਾਂਸ ਕਰਵਾਏ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਇਸ ਮਾਮਲੇਵਿਚ ਤੁਰੰਤ ਕਾਰਵਾਈ ਕਰਦਿਆਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ ਜੋ ਸਾਰੇ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਸੌਂਪੇਗੀ।
ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਕਮੇਟੀ ਵਿਚ ਅਕਾਲ ਤਖਤ ਦੇ ਵਧੀਕ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ,ਹੈਡ ਪ੍ਰਚਾਰਕ ਸਰਬਜੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਤੋਂ ਅਜੀਤ ਸਿੰਘ ਨੁੰ ਸ਼ਾਮਲ ਕੀਤਾ ਗਿਆ ਹੈ।
ਫੋਟੋ: ਸਿੱਖ ਵਿਕੀਪੀਡੀਆ
ਉਹਨਾਂ ਦੱਸਿਆ ਕਿ ਜਦੋਂ ਬੀਤੇ ਦਿਨ ਉੱਤਰਾਖੰਡ ਦੇ ਮੁੱਖਮੰਤਰੀ ਪੁਸ਼ਕਰ ਸਿੰਘ ਧਾਮੀ ਗੁਰਦੁਆਰਾ ਨਾਨਕ ਮਤਾ ਵਿਚ ਨਤਮਸਤਕਹੋਣ ਗਏ ਸਨ ਤਾਂ ਉਸ ਵੇਲੇ ਸਥਾਨਕ ਕੁੜੀਆਂ ਤੋਂ ਰਵਾਇਤੀ ਪਹਾੜੀ ਪੁਸ਼ਾਕ ਪਾ ਕੇ ਡਾਂਸ ਕਰਵਾਇਆ ਗਿਆ ਜਿਸ ਨਾਲ ਗੁਰੂ ਘਰ ਦੀ ਮਰਿਆਦਾ ਭੰਗ ਹੋਈ ਹੈ। ਅਜਿਹੀ ਵੀਗੱਲ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਦੇ ਪੁੱਜਣ ’ਤੇ ਚਲ ਰਹੀ ਗੁਰਬਾਣੀ ਨੂੰ ਵੀਰੋਕਿਆ ਗਿਆ। ਗੁਰਦੁਆਰਾ ਸਾਹਿਬ ਅੰਦਰ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਥੇ ਹੀ ਬੱਸ ਨਹੀਂ ਸਗੋਂ ਮੁੱਖਮੰਤਰੀ ਨੂੰ ਸਨਮਾਨਤ ਕਰਨ ਵੇਲੇ ਸ੍ਰੀ ਸਾਹਿਬਦੇ ਨਾਲ ਨਾਲ ਚਾਂਦੀ ਦਾ ਮੁਕਟ ਵੀ ਦਿੱਤਾ ਗਿਆ। ਇਸ ਸਾਰੇ ਮਾਮਲੇ ਦੀ ਜਾਂਚ ਤਿੰਨਮੈਂਬਰੀ ਕਮੇਟੀ ਕਰੇਗੀ।