ਕਾਂਗਰਸੀ ਐਮ.ਐਲ.ਏ ਸੰਜੈ ਤਲਵਾੜ ਨੂੰ ਸਦਮਾ, ਮਾਤਾ ਦਾ ਦਿਹਾਂਤ
ਸੰਜੀਵ ਸੂਦ
ਲੁਧਿਆਣਾ, 26 ਜੁਲਾਈ 2021 - ਲੁਧਿਆਣਾ ਈਸਟ ਤੋਂ ਕਾਂਗਰਸੀ ਵਿਧਾਇਕ ਸੰਜੈ ਤਲਵਾੜ ਦੇ ਮਾਤਾ ਕ੍ਰਿਸ਼ਣਾ ਤਲਵਾਰ ਦਾ ਦੇਹਾਂਤ ਹੋ ਗਿਆ। ਕ੍ਰਿਸ਼ਣਾ ਤਲਵਾੜ ਪਿਛਲੇ ਕੁਝ ਦਿਨਾਂ ਤੋਂ ਫੋਰਟਿਸ ਹਸਪਤਾਲ 'ਚ ਦਾਖਲ ਸੀ। ਦੋ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਵੀ ਉਨ੍ਹਾਂ ਦਾ ਹਾਲ ਜਾਨਣ ਲਈ ਫੋਰਟਿਸ ਹਸਪਤਾਲ ਪਹੁੰਚੇ ਸੀ।
ਵਿਧਾਇਕ ਦੇ ਮਾਤਾ ਦਾ ਅੰਤਿਮ ਸਸਕਾਰ ਗਊਸ਼ਾਲਾ ਸਮਸ਼ਾਨ ਘਾਟ 'ਚ ਸਵੇਰੇ 11 ਵਜੇ ਕੀਤਾ ਜਾਏਗਾ। ਵਿਧਾਇਕ ਦੇ ਮਾਤਾ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਜਿਸ ਕਾਰਨ ਉਨ੍ਹਾਂ ਨੂੰ ਫੋਰਟਿਸ 'ਚ ਭਰਤੀ ਕਰਾਇਆ ਗਿਆ ਸੀ ਤੇ ਜਿੱਥੇ ਐਤਵਾਰ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ।