ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2021: ਸਾਹਿਤ ਸਿਰਜਣਾ ਮੰਚ ਬਠਿੰਡਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ ਦੀ ਪ੍ਰਧਾਨਗੀ ਹੇਠ ਟੀਚਰਜ ਹੋਮ ਵਿਖੇ ਹੋਈ,ਜਿਸ ਵਿਚ ਸੁਖਦਰਸ਼ਨ ਗਰਗ, ਜਗਮੇਲ ਸਿੰਘ ਜਠੌਲ, ਜਗਨ ਨਾਥ, ਨਿਰੰਜਨ ਸਿੰਘ ਪ੍ਰੇਮੀ ,ਅਮਰ ਸਿੰਘ ਸਿੱਧੂ ਅਤੇ ਲੀਲਾ ਸਿੰਘ ਰਾਏ ਆਦਿ ਲੇਖਕਾਂ ਨੇ ਭਾਗ ਲਿਆ। ਮੀਟਿੰਗ ਦੇ ਆਰੰਭ ਵਿੱਚ ਕੈਮਰੇ ਦੀ ਯੋਧੇ ਪ੍ਰਸਿੱਧ ਫੋਟੋ ਜਰਨਲਿਸਟ ਦਾਨਿਸ ਸਦੀਕੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਅਤੇ ਅਤੇ ਆਰ ਐਸ ਐਸ ਕਾਰਕੁਨਾਂ ਵੱਲੋਂ ਉਸ ਦੀ ਸ਼ਹਾਦਤ ਦਾ ਅਪਮਾਨ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਰਚਨਾਵਾਂ ਦੇ ਦੌਰ ਵਿਚ ਅਮਰ ਸਿੰਘ ਸਿੱਧੂ ਨੇ ਗੀਤ, ਲੀਲਾ ਸਿੰਘ ਰਾਏ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਦਰਸਾਉਂਦੀ ਇਕ ਭਾਵਪੂਰਤ ਨਜ਼ਮ ਪੇਸ਼ ਕੀਤੀ ।ਇਸ ਤੋਂ ਇਲਾਵਾ ਜਗਨ ਨਾਥ ਨੇ ਮਿੰਨੀ ਕਹਾਣੀ “ਭੋਗ ਦੀ ਫੋਟੋ “ ਨਿਰੰਜਨ ਸਿੰਘ ਪ੍ਰੇਮੀ ਨੇ ਪੰਜ ਰੁਬਾਈਆਂ, ਜਗਮੇਲ ਸਿੰਘ ਜਠੌਲ, ਨੇ ਲਲਿਤ ਨਿਬੰਧ ਅਤੇ ਸੁਰਿੰਦਰਪ੍ਰੀਤ ਘਣੀਆਂ ਨੇ ਅਨੁਵਾਦਿਤ ਬਾਲ ਕਹਾਣੀ ਫੁੱਲ ਅਤੇ ਸ਼ਹਿਦ ਦੀ ਮੱਖੀ ਪੇਸ਼ ਕੀਤੀ। ਪੜ੍ਹੀਆਂ ਗਈਆਂ ਰਚਨਾਵਾਂ ਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਅਤੇ ਯੋਗ ਸੁਝਾਅ ਦਿੱਤੇ ਗਏ । ਦਵੀ ਸਿੱਧੂ ਦੇ ਨਵ ਪ੍ਰਕਾਸ਼ਤ ਕਾਵਿ ਸੰਗ੍ਰਹਿ ,ਮਾਂ ਕਹਿੰਦੀ ‘ਨੂੰ ਲੋਕ ਅਰਪਣ ਕਰਨ ਸਬੰਧੀ ਵੀ ਵਿਚਾਰਾਂ ਵਟਾਂਦਰਾ ਕੀਤਾ ਗਿਆ । ਅੰਤ ਵਿੱਚ ਮੰਚ ਦੇ ਸਲਾਹਕਾਰ ਪਿ੍ਰੰਸੀਪਲ ਜਗਮੇਲ ਸਿੰਘ ਜਠੌਲ ਨੇ ਹਾਜ਼ਰ ਲੇਖਕਾਂ ਦਾ ਧੰਨਵਾਦ ਕੀਤਾ ਜਦੋਂਕਿ ਕਾਰਵਾਈ ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ ਨੇ ਚਲਾਈ ।