ਪਿੰਡਾਂ 'ਚ 20 ਸਟੇਡਿਅਮ ਬਨਣ ਨੋਜਾਵਾਨ ਨਸ਼ਿਆ ਤੋ ਦੂਰ ਰਹੇ-ਜੋਲੀ ਜਲਾਲਪੁਰ
ਰਾਜਪੁਰਾ, 25 ਜੁਲਾਈ 2021: (ਕੁਲਵੰਤ ਸਿੰਘ ਬੱਬੂ ) ਇਥੋਂ ਦੇ ਪਿੰਡ ਨਰੜੂ ਵਿਖੇ ਯੂਥ ਕਾਗਰਸ ਆਗੂ ਕਾਕਾ ਨਰੜੂ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ਦੇ ਯੂਥ ਕਾਂਗਰਸ ਦੇ ਨੌਜਵਾਨਾਂ ਦਾ ਇਕੱਠ ਕੀਤਾ।ਜਿਸ ਵਿਚ ਹਲਕਾ ਘਨੌਰ ਵਿਧਾਇਕ ਮਦਨਲਾਲ ਜਲਾਲਪੁਰ ਦੇ ਸਪੁਤਰ ਜਿਲ੍ਹਾ ਮੀਤ ਪ੍ਰਧਾਨ ਗਗਨਦੀਪ ਜੋਲੀ ਜਲਾਲਪੁਰ ਟੀਮ ਸਮੇਤ ਪਹੁੰਚੇ।
ਗਗਨਦੀਪ ਜੋਲੀ ਜਲ਼ਾਪੁਰ ਨੇ ਕਿਹਾਕਿ ਅੱਜ 2022 ਵਿਧਾਨ ਮਿਸ਼ਨ ਦੀ ਪਹਿਲੀ ਯੂਥ ਕਾਗਰਸ ਦੀ ਮੀਟਿੰਗ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਨੋਜਵਾਨਾ ਦਾ ਚੋਣਾ ਵਿਚ ਬਹੁਤ ਵੱਡਾ ਰੋਲ ਹੁੰਦਾ ਹੈ।ਜਿਸ ਕਰਕੇ ਬੀਤੇ ਚਾਰ ਸਾਲਾਂ ਵਿਚ 20 ਦੇ ਕਰੀਬ ਸਟੇਡਿਅਮ ਪਿੰਡਾਂ ਦੇ ਵਿਚ ਬਣਾਏ ਹਨ ਤੇ ਚੰਗੀ ਸਿਹਤ ਬਨਾਉਣ ਲਈ ਵੱਖ ਵੱਖ ਦਰਜਨਾ ਪਿੰਡਾਂ ਦੇ ਨੋਜਾਵਾਨਾ ਨੂੰ ਜਿੰਮ ਕਿੱਟਾਂ ਵੀ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਘਨੌਰ ਦੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਸਮਸਿਆਵਾਂ ਨੂੰ ਦੇਖਦੇ ਹੋਏ ਕਰੋੜਾਂ ਰੁਪਏ ਦੇ ਸਾਫ ਪਾਣੀ ਪੀਣ ਵਾਲੇ ਪ੍ਰੋਜੈਕਟ ਲਾਏ ਹਨ।ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਪਾਰਟੀ ਪ੍ਰਧਾਨ ਬਨਣ ਨਾਲ ਨੋਜਵਾਨਾ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਮੋਕੇ ਸਾਬਕਾ ਸਰਪੰਚ ਸੁਖਵੰਤ ਸਿੰਘ, ਮਾਰਕਿਟ ਕਮੇਟੀ ਵਾਇਸ ਚੇਅਰਮੈਨ ਰਾਜਪੁਰਾ ਜਗਰੂਪ ਸਿੰਘ ਹੈਪੀ, ਸਰਪੰਚ ਐਨ ਪੀ ਸਿੰਘ,ਇੰਦਰਜੀਤ ਗਿਫਟੀ, ਰਜਵੰਤ ਸਿੰਘ,ਸਤਨਾਮ ਸੱਤਾ, ਮਨਜੀਤ ਸਿੰਘ, ਨਿਸ਼ਾਨ ਸਿੰਘ, ਪਿੰਕਾ ਨਰੜੂ, ਕਰਨਦੀਪ ਸਿੰਘ,ਮੋਨੂੰ ਪਹਿਲਵਾਨ, ਹਨੀ ਨਰੜੂ, ਹਰਵਿੰਦਰ ਭੰਗੂ ਸਮੇਤ ਵੱਡੀ ਗਿਣਤੀ ਵਿਚ ਨੋਜਵਾਨ ਹਾਜਰ ਸਨ।