ਮੁਲਜ਼ਿਮਾਂ ਨੂੰ ਕਾਬੂ ਕਰਕੇ ਚੋੋਰੀ ਕੀਤਾ 70 ਲੀਟਰ ਡੀਜ਼ਲ ਤੇਲ ਕੀਤਾ ਬਰਾਮਦ
ਸੰਜੀਵ ਜਿੰਦਲ
ਮਾਨਸਾ, 26 ਜੁਲਾਈ 2021 : ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਕ ਦੀ ਟੈਂਕੀ ਵਿੱਚੋਂ ਤੇਲ ਚੋੋਰੀ ਕੱਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਟਰੱਕ ਡਰਾਇਵਰ ਲਛਮਣ ਸਿੰਘ ਪੱਤਰ ਬੀਰਾ ਸਿੰਘ ਵਾਸੀ ਮੱਤੀ ਹਾਲ ਆਬਾਦ ਮਾਨਸਾ ਅਤੇ ਢਾਬਾ ਚਲਾਉਣ ਵਾਲੇ ਸਲਾਊਦੀਨ ਪੁੱਤਰ ਯੂਨਸ ਵਾਸੀ ਚੈਨੀ ਕਟਿਹਾਰ (ਬਿਹਾਰ) ਹਾਲ ਮਾਨਸਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਜਿਨ੍ਹਾਂ ਦੇ ਕਬਜਾਂ ਵਿੱਚੋੋ ਚੋਰੀ ਕੀਤਾ 70 ਲੀਟਰ ਡੀਜ਼ਲ ਤੇਲ ਬਰਾਮਦ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਮੁਦੱਈ ਪਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖਿਆਲਾ ਕਲਾਂ ਨੇ ਆਪਣੇ ਘੋੋੜੇ ਟਰਾਲਾ ਨੰਬਰੀ ਪੀਬੀ03 ਏਵਾਈ - 7835 ਪਰ ਲਛਮਣ ਸਿੰਘ ਪੱਤਰ ਬੀਰਾ ਸਿੰਘ ਵਾਸੀ ਮੱਤੀ ਹਾਲ ਆਬਾਦ ਮਾਨਸਾ ਨੂੰ ਬਤੌੌਰ ਡਰਾਇਵਰ ਰੱਖਿਆ ਹੋੋਇਆ ਹੈ। ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਅਕਲੀਆ ਵਿਖੇ ਨੰਬਰਦਾਰ ਢਾਬੇ ਪਰ ਗੱਡੀਆਂ ਦੇ ਡਰਾਇਵਰਾਂ ਵੱਲੋੋਂ ਤੇਲ ਚੋੋਰੀ ਕੱਢ ਕੇ ਢਾਬੇ ਦੇ ਮਾਲਕ ਨੂੰ ਵੇਚ ਦਿੱਤਾ ਜਾਂਦਾ ਹੈ। ਜਿਸਤੇ ਮੁਕੱਦਮਾ ਨੰਬਰ 65 ਮਿਤੀ 25-7-2021 ਅ/ਧ 379,411 ਹਿੰ:ਦੰ: ਥਾਣਾ ਜੋੋਗਾ ਦਰਜ਼ ਰਜਿਸਟਰ ਕੀਤਾ ਗਿਆ। ਦੌੌਰਾਨੇ ਤਫਤੀਸ਼ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋੋਨਾਂ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਚੋੋਰੀ ਕੀਤਾ 70 ਲੀਟਰ ਡੀਜ਼ਲ ਤੇਲ ਬਰਾਮਦ ਕੀਤਾ ਗਿਆ।
ਗ੍ਰਿਫਤਾਰ ਮੁਲਜਿਮਾਂ ਨੂੰ ਮਾਣਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌੌਰਾਨੇ ਪੁਲਿਸ ਰਿਮਾਂਡ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ , ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।