ਘਨੌਰ ਹਲਕੇ ਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਸਾਥ ਛੱਡਿਆ
ਘਨੌਰ 26 ਜੁਲਾਈ 2021 - ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਸਰਗਰਮੀਆਂ ਵਧ ਰਹੀਆਂ ਹਨ । ਅੱਜ ਹਲਕਾ ਘਨੌਰ ਬਲਾਕ ਅਤੇ ਮੋਹਤਬਰ ਵਿਅਕਤੀ ਅਤੇ ਪਿੰਡਾਂ ਦੇ ਮੇਨ ਵਿਅਕਤੀ ਕਾਂਗਰਸ ਵਰਕਰ ਪੰਚ ਸਰਪੰਚਾਂ ਨੇ ਇਕ ਵੱਡੀ ਮੀਟਿੰਗ ਵਿਚ ਹਿੱਸਾ ਲਿਆ । ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਮਤੀ ਮੈਂਬਰ ਨੰਬਰਦਾਰ ਅਤੇ ਹੋਰ ਬਲਾਕ ਸਾਬਕਾ ਅਹੁਦੇਦਾਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੀਟਿੰਗ ਵਿੱਚ ਕਾਂਗਰਸ ਦੀ ਬਿਹਤਰੀ ਵਾਸਤੇ ਅਹਿਮ ਫੈਸਲੇ ਲੈਂਦੇ ਹੋਏ ।ਭਰੀ ਮੀਟਿੰਗ ਵਿੱਚ ਠੇਕੇਦਾਰ ਮਦਨ ਲਾਲ ਜਲਾਲਪੁਰ ਵਿਧਾਇਕ ਘਨੌਰ ਦਾ ਸਾਥ ਛੱਡਣ ਦਾ ਫੈਸਲਾ ਸਾਰਿਆਂ ਨੇ ਸਰਬਸੰਮਤੀ ਨਾਲ ਲਿਆ । ਜਿਨ੍ਹਾਂ ਵੱਲੋਂ ਮੀਟਿੰਗ ਕੀਤੀ ਗਈ ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਪਾਰਟੀ ਦੇ ਵਿਚ ਕੰਮ ਕਰਦੇ ਰਹਾਂਗੇ । ਵਿਧਾਇਕ ਮਦਨ ਲਾਲ ਨੂੰ ਛੱਡਣ ਦੇ ਕੁਝ ਅਹਿਮ ਕਾਰਨ ਉਨ੍ਹਾਂ ਦੱਸੀ ਕਿ 2017 ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੇ ਵਿਰੁੱਧ ਪੂਰੀ ਲੜਾਈ ਲੜ ਕੇ ਠੇਕੇਦਾਰ ਮਦਨ ਲਾਲ ਨੂੰ ਵਿਧਾਇਕ ਬਣਾਇਆ । ਜਿਨ੍ਹਾਂ ਵਿੱਚ ਅਕਾਲੀ ਦਲ ਦੇ ਅਹਿਮ ਮੁੱਦੇ ਸਨ ਜਿਨ੍ਹਾਂ ਵਿੱਚੋਂ ਅਕਾਲੀ ਦਲ ਦੀ ਧੱਕੇਸ਼ਾਹੀ, ਮਾਈਨਿੰਗ, ਮਾਫੀਆ ਰਾਜ , ਪ੍ਰਸ਼ਾਸਨ ਇਕਾਈ ਵਿੱਚ ਇਨਸਾਫ਼ ਨਾ ਮਿਲਣਾ ਇਹ ਮੁੱਦੇ ਸਨ।
ਮਦਨ ਲਾਲ ਜਲਾਲਪੁਰ ਦੇ ਵਿਧਾਇਕ ਬਣਨ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਘਟਣ ਅਤੇ ਬੰਦ ਹੋਣ ਦੀ ਬਜਾਏ ਇਸ ਵਿਚ ਜ਼ੋਰਾਂ ਸ਼ੋਰਾਂ ਨਾਲ ਵਾਧਾ ਹੋਇਆ । ਇਸ ਸਾਰੇ ਕਾਰੋਬਾਰ ਨੂੰ ਵਿਧਾਇਕ ਨੇ ਆਪਣੇ ਹੱਥ ਵਿੱਚ ਲੈ ਕੇ ਮਾਫੀਆ ਦਾ ਰੂਪ ਦੇ ਦਿੱਤਾ । ਨਾਜਾਇਜ਼ ਮਾਈਨਿੰਗ ਦੀ ਇਹ ਹਾਲਤ ਹੈ ਕਿ ਜੋ ਪਿਛਲੀ ਸਰਕਾਰ ਵਿਚ ਇਕ ਮਿੱਟੀ ਦਾ ਟਿੱਪਰ 2700 ਰੁਪਏ ਵਿਚ ਮਿਲਦਾ ਸੀ ਹੁਣ ਮਦਨ ਲਾਲ ਦੇ ਵਿਧਾਇਕ ਬਣਨ ਤੋਂ ਬਾਅਦ ਉਹ ਟਿੱਪਰ 5000 ਰੁਪਏ ਚ ਮਿਲਦਾ ਹੈ । ਕੋਈ ਗ਼ਰੀਬ ਲੋੜਵੰਦ ਵਿਅਕਤੀ ਆਪਣੇ ਖੇਤ ਵਿੱਚੋਂ ਮਿੱਟੀ ਪੁੱਟ ਕੇ ਆਪਣੇ ਮਕਾਨ ਜਾਂ ਪਲਾਟ ਵਿੱਚ ਭਰਤ ਨਹੀਂ ਪਾ ਸਕਦਾ । ਧੱਕੇਸ਼ਾਹੀ ਦਾ ਇਹ ਆਲਮ ਰਿਹਾ ਤਾਂ ਪੰਚਾਇਤ ਚੋਣਾਂ ਵਿੱਚ ਧੱਕੇ ਦੇ ਨਾਲ ਨਾਲ ਮੁੱਲ ਪਾ ਕੇ ਧਾਂਦਲੀ ਕੀਤੀ ਗਈ ਹੈ ਜੋ ਪਰਤਾਂ ਸਮੇਂ ਸਿਰ ਸਾਹਮਣੇ ਆਉਣਗੀਆਂ ਹਲਕੇ ਵਿਚ ਕੋਈ ਸਰਪੰਚ ਪੰਚ ਆਈ ਗਰਾਂਟ ਵਿੱਚ ਕੋਈ ਵਿਕਾਸ ਲਈ ਮਟੀਰੀਅਲ ਵਿਧਾਇਕ ਦੀ ਦੀ ਮਰਜ਼ੀ ਤੋਂ ਬਿਨਾਂ ਨਹੀਂ ਖਰੀਦ ਸਕਦਾ । ਸੜਕਾਂ ਤੇ ਲੱਗਣ ਵਾਲੀ ਇੰਟਰਲਾਕਿੰਗ ਟਾਈਲ ਉਹ ਵਿਧਾਇਕ ਦੀ ਮਰਜ਼ੀ ਤੋਂ ਬਿਨਾਂ ਕੋਈ ਸਰਪੰਚ ਪੰਚ ਆਪਣੀ ਮਰਜ਼ੀ ਨਾਲ ਖ਼ਰੀਦ ਨਹੀਂ ਕਰ ਸਕਦਾ । ਠੇਕੇਦਾਰ ਮਦਨ ਲਾਲ ਨੇ ਤਾਂ ਹਲਕਾ ਘਨੌਰ ਦੇ ਵਿਚ ਇਕ ਨਵੇਂ ਤਰ੍ਹਾਂ ਦਾ ਮਾਫ਼ੀਆ ਤਿਆਰ ਕਰ ਲਿਆ ਹੈ ।
ਉਨ੍ਹਾਂ ਕਿਹਾ ਕਿ ਸਾਡੇ ਘਨੌਰ ਵਿੱਚ ਟਰਾਂਸਪੋਰਟ ਦਾ ਬਹੁਤ ਵਧੀਆ ਕੰਮ ਸੀ ਜਿਸ ਵਿਚ ਲਗਪਗ ਪੰਜ ਸੌ ਟਰੱਕ ਸਨ । ਕਾਂਗਰਸ ਸਰਕਾਰ ਨੇ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਰੋਜ਼ਗਾਰ ਦੇਣ ਦੀ ਬਜਾਏ ਉਲਟਾ ਟਰਾਂਸਪੋਰਟ ਤੇ ਕਬਜ਼ਾ ਕਰ ਕੇ ਕਾਰੋਬਾਰ ਖਤਮ ਕਰ ਦਿੱਤਾ । ਜਿਹੜੇ ਕਿ ਟਰਾਂਸਪੋਰਟ ਵਿੱਚ ਟਰੱਕ ਘਟ ਕੇ ਤਿੱਨ ਸੌ ਦੇ ਕਰੀਬ ਰਹਿ ਗਏ ਹਨ ਬਾਕੀ ਲੋਕਾਂ ਨੇ ਆਪਣੇ ਟਰੱਕ ਵੇਚ ਦਿੱਤੇ ਹਨ । ਇਨ੍ਹਾਂ ਦੀ ਪੈਸਾ ਕਮਾਉਣ ਦੀ ਲਾਲਚ ਇੱਥੇ ਹੀ ਖ਼ਤਮ ਨਹੀਂ ਹੋਈ ਜਦੋਂ ਲੋਕ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਸਨ । ਇਨ੍ਹਾਂ ਨੇ ਨਕਲੀ ਸ਼ਰਾਬ ਦੀ ਫੈਕਟਰੀ ਲਾਈ ਜਿਸ ਵਿਚ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਤਾਂ ਬੇਟਾ ਗਗਨਦੀਪ ਜਲਾਲਪੁਰ ਸ਼ਾਮਿਲ ਸਨ । ਜਿਸ ਦੇ ਕਾਰਨ ਕਾਂਗਰਸ ਪਾਰਟੀ ਦੀ ਛਵੀ ਨੂੰ ਬਹੁਤ ਨੁਕਸਾਨ ਹੋਇਆ ਹੈ । ਅਤੇ ਹਲਕਾ ਘਨੌਰ ਦੇ ਕਾਂਗਰਸੀ ਵਰਕਰਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਕਾਂਗਰਸੀ ਵਰਕਰਾਂ ਵਿਚ ਕਾਫੀ ਰੋਸ ਹੈ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਅਹੁਦੇਦਾਰ ਤੇ ਪਾਰਟੀ ਵਰਕਰਾਂ ਦਾ ਦਬਾਅ ਹੈ ਕਿ ਮਦਨ ਲਾਲ ਜਲਾਲਪੁਰ ਵਿਧਾਇਕ ਦਾ ਸਾਥ ਛੱਡਿਆ ਜਾਵੇ।
ਅਹੁਦੇਦਾਰਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਅਗਲਾ ਉਮੀਦਵਾਰ ਹਲਕੇ ਦਾ ਲੋਕਲ ਜੰਮਪਾਲ ਹੋਣਾ ਚਾਹੀਦਾ ਹੈ ਅਖੀਰ ਵਿੱਚ ਪੰਚ ਸਰਪੰਚ ਜ਼ਿਲਾ ਪ੍ਰੀਸ਼ਦ ਅਤੇ ਸਾਬਕਾ ਕੌਂਸਲਰਾਂ ਨੇ ਕਿਹਾ ਕਿ ਅੱਜ ਤੋਂ ਅਸੀਂ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਸਾਥ ਛੱਡ ਰਹੇ ਹਾਂ ਅਤੇ ਅਸੀਂ ਪਹਿਲੇ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਲਈ ਕੰਮ ਕਰਦੇ ਰਹਾਂਗੇ । ਮਾਸਟਰ ਸੋਹਣ ਲਾਲ, ਪਰਮਿੰਦਰ ਸਿੰਘ ਲਾਲੀ ਰਾਮਪੁਰ ਘਨੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਬਕਾ ਬਲਾਕ ਪ੍ਰਧਾਨ ,ਲਖਵੀਰ ਸਿੰਘ ਮੈਂਬਰ ਬਲਾਕ ਸੰਮਤੀ ,ਸੁਖਦਰਸ਼ਨ ਜਿੰਦਲ ਬੱਬਨਾ ਜਿੰਦਲ ,ਸ਼ਾਮ ਸੁੰਦਰ ਜਿੰਦਲ ਸਾਬਕਾ ਪ੍ਰਧਾਨ ,ਕਰਨੈਲ ਸਿੰਘ ਘੱਗਰ ਸਰਾਏ ਸਾਬਕਾ ਸਰਪੰਚ ,ਜਤਿੰਦਰਵੀਰ ਸ਼ਾਸ਼ੀ ਸਰਪੰਚ ਬਲਾਕ ਸੰਮਤੀ ਮੈਂਬਰ ,ਸੁਰਿੰਦਰ ਸਿੰਘ ਸਰਵਾਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਘਨੌਰ ,ਸ਼ਾਮ ਲਾਲ ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ ਸਰਪੰਚ ਜਨਸੂਆਂ,ਜਥੇਦਾਰ ਹਰਨਾਮ ਸਿੰਘ ਜਲਾਲਪੁਰ ,ਗੁਰਸ਼ਰਨ ਸਿੰਘ ਹੈਪੀ ਸਰਪੰਚ ਰਾਮਪਾਲ ਭੂੰਬਲਾ ਸਰਪੰਚ ਗੁਰਮੇਲ ਸਿੰਘ ਮੋਹੀ ਰਣਧੀਰ ਸਿੰਘ ਸੰਧਾਰਸੀ ਮਨਜੀਤ ਸਿੰਘ ਟਹਿਲਪੁਰਾ ਮਨਜੀਤ ਸੱਦੋਪੁਰ ਕਿਸਾਨ ਆਗੂ ,ਦਿਲਬਾਗ ਸਿੰਘ ਜਨਰਲ ਸਕੱਤਰ ਦਿਹਾਤੀ ,ਭਰਪੂਰ ਸਿੰਘ ਸਾਬਕਾ ਡਾਇਰੈਕਟਰ , ਮਾਇਆ ਰਾਵਲ ਚੇਅਰਮੈਨ ਬੀਬੀ ਸ਼ਰਮਾ ਘਨੌਰ ਸ਼ਿੰਦਰ ਕੌਰ ਸਲੇਮਪੁਰ ਪ੍ਰਧਾਨ ਰਾਜਪੂਤ ਅਤੇ ਅਵਤਾਰ ਸਿੰਘ ਰੁਡ਼ਕੀ ਹਾਜ਼ਰ ਰਹੇ