← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ ਅੰਮ੍ਰਿਤਸਰ 26 ਜੂਲਾਈ, 2021: ਅੱਜ ਮੇਅਰ ਕਰਮਜੀਤ ਸਿੰਘ ਵੱਲੋਂ ਜੌੜਾ ਫਾਟਕ ਰੇਲ ਹਾਦਸਾ ਦੇ ਦੌਰਾਣ ਮ੍ਰਿਤਕ ਵਿਅਕਤੀਆਂ ਦੇ ਵਾਰਸਾਂ ਨੂੰ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਪੰਜਾਬ ਜੀ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਹਵਾਲੇ ਵਿਚ ਨਗਰ ਨਿਗਮ, ਅੰਮ੍ਰਿਤਸਰ ਵਿਚ ਨਿਯੂਕਤੀ ਲਈ ਪੇਸ਼ਕਸ਼ ਕੀਤੀ ਗਈ ਜਿਸ ਸਬੰਧੀ ਉਕਤ ਪੀੜਤਾ ਦੇ ਵਾਰਸਾਂ ਵੱਲੋਂ ਆਪਣੀ ਸਹਿਮਤੀ ਦਿੱਤੀ ਗਈ। ਮੇਅਰ ਵੱਲੋ ਸੂਚਿਤ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਨਿਯੂਕਤੀ ਦੇਣ ਲਈ ਨਿਯਮਾਂ ਵਿਚ ਵਿਸ਼ੇਸ਼ ਛੂਟ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਨਗਰ ਨਿਗਮ ਵਿਚ ਕੁੱਲ 10 ਪ੍ਰਾਰਥੀਆਂ ਨੂੰ ਸਫਾਈ ਸੇਵਕ ਦੀ ਨੌਕਰੀ ਲਈ ਪੇਸ਼ਕਸ਼ ਕੀਤੀ ਗਈ ਹੈ। ਇਹਨਾਂ ਵੱਲੋਂ ਦਿੱਤੀ ਸਹਿਮਤੀ ਅਨੁਸਾਰ ਪੁਲਿਸ ਕਮਿਸ਼ਨਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਜੀ ਨੂੰ ਪੱਤਰ ਭੇਜਕੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਅਤੇ ਮੈਡੀਕਲ ਪਹਿਲ ਦੇ ਆਧਾਰ ਤੇ ਕਰਨ ਲਈ ਲਿਖਿਆ ਜਾਵੇਗਾ ਅਤੇ ਉਸ ਉਪਰੰਤ ਲੋੜੀਂਦੀ ਰਿਪੋਰਟ ਪ੍ਰਾਪਤ ਹੋਣ ਤੇ ਇਹਨਾਂ ਨੂੰ ਨਗਰ ਨਿਗਮ ਵਿਚ ਨਿਯੂਕਤ ਕਰ ਲਿਆ ਜਾਵੇਗਾ। ਇਸ ਮੌਕੇ ਤੇ ਮੇਅਰ ਨੇ ਕਿਹਾ ਕ ਜੌੜਾ ਫਾਟਕ ਰੇਲ ਹਾਦਸਾ ਦੀ ਜੋ ਘਟਨਾ ਹੋਈ ਹੈ ਉਸ ਵਿਚ ਜੋ ਵੀ ਜਾਨੀ ਨੁਕਸਾਨ ਹੋਏ ਹਨ ਉਹਨਾਂ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਅੱਜ ਇਹ ਨਿਯੂਕਤੀ ਪੱਤਰ ਦੇ ਕੇ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਇਹਨਾਂ ਪਰਿਵਾਰਾਂ ਦੀ ਮਦਦ ਦਾ ਇਕ ਉਪਰਾਲਾ ਕੀਤਾ ਗਿਆ ਹੈ। ਇਸ ਅਵਸਰ ਤੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਸਕੱਤਰ ਰਜਿੰਦਰ ਸ਼ਰਮਾ ਅਤੇ ਸਕੱਤਰ ਦਲਜੀਤ ਸਿੰਘ ਮੌਜੂਦ ਸਨ।
Total Responses : 936