ਜੀ ਐਸ ਪੰਨੂ
ਪਟਿਆਲ਼ਾ, 26 ਜੁਲਾਈ, 2021: ਰੁੱਖ ਤੇ ਮਨੁੱਖ ਬਹੁਤ ਹੀ ਡੂੰਘਾ ਸਾਥ ਨਿਭਾਉਂਦੇ ਹਨ । ਮਨੁੱਖ ਨੂੰ ਜੀਵਨ ਜਾਂਚ ਰੁਖਾਂ ਤੋਂ ਹੀ ਮਿਲਦੀ ਹੈ ਇਹ ਸ਼ਬਦ ਧਨਵੰਤ ਰਾਏ ਸਹਾਇਕ ਕਮਿਸ਼ਨਰ ਅਕਸਾਇਜ ਨੇ
ਗਿਆਨ ਜਯੋਤੀ ਐਜੂਕੇਸ਼ਨ ਸੋਸਾਇਟੀ ਪਟਿਆਲਾ ਵਲੋ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੀ ਬਾਹਰਲੀ ਦੀਵਾਰ ਦੇ ਨਾਲ ਨਾਲ ਨਿੰਮ ਬਰੇਟਾ ਹੋਰ ਕਈ ਤਰ੍ਹਾਂ ਦੇ ਛਾਂ ਦਾਰ ਦਰਖਤ ਪਿੱਪਲ ਟਾਲੀ ਆਦਿ ਪੋਦੇ ਲਗਾਏ ਜਾਣ ਗਏ ਸਮੇਂ ਕਹੇਂ। ਵਾਤਾਵਰਨ ਦੀ ਸ਼ੁੱਧਤਾ ਲਈ ਰੁਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਕਹਿ ਲਈਏ ਕਿ ਰੁੱਖਾਂ ਦੇ ਜੀਵਨ ਨਾਲ ਹੀ ਮਨੁੱਖ ਮਨੁੱਖਤਾਂ ਦਾ ਜੀਵਨ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ, ਡਾ ਪ੍ਰਮੋਦ ਕੁਮਾਰ ਸਾਬਕਾ ਜਿਲਾ ਸਿੱਖਿਆ ਅਫਸਰ , ਬਨਵਾਰੀ ਲਾਲ ਸਰਮਾ ,ਆਰਤੀ ਗੋੜ ,ਇਪਸ ਗੋੜ,ਚਰਨਪਾਲ ਸਿੰਘ ਮਿਸਜ ਚਰਨਪਾਲ ਏ ਡੀ ਏ ਗਰਗ ਪੋਦੇ ਲਗਾਉਣ ਵਿੱਚ ਸਾਮਿਲ ਸਨ।