ਮਰੀਜ਼ਾਂ ਦੇ ਮੁਫ਼ਤ ਬੀੜ ਲਗਾਏ ਜਾਣਗੇ, ਬਾਕੀ ਇਲਾਜ ਵੀ ਮੁਫ਼ਤ ਕੀਤਾ ਗਿਆ
ਦਸਮੇਸ਼ ਡੈਂਟਲ ਕਾਲਜ ਨੇ ਦੰਦਾ ਦੇ ਇਲਜ ਦੇ ਮੁਫ਼ਤ ਕੈਂਪ 'ਚ ਪੌਦੇ ਵੰਡੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 26 ਜੁਲਾਈ 2021: ਮੈਡੀਕਲ ਸਿੱਖਿਆ ਖੇਤਰ 'ਚ ਨਿਰੰਤਰ ਵੱਡੀਆ ਮੱਲ੍ਹਾਂ ਮਾਰਨ ਵਾਲੇ ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਤਲਵੰਡੀ ਰੋਡ ਫਰੀਦਕੋਟ ਵਿਖੇ ਸਿੱਖ ਪੰਥ ਦੇ ਸਿਰਤਾਜ ਧੰਨ-ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਦੰਦਾਂ ਦੀਆਂ ਬਿਮਾਰੀਆਂ ਦਾ ਵਿਸ਼ਾਲ ਕੈਂਪ ਅੱਜ ਦੇਸ਼ ਭਰ 'ਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਡਾ.ਐੱਸ.ਪੀ.ਐਸ.ਸੋਢੀ ਪਿ੍ੰਸੀਪਲ ਦਸਮੇਸ਼ ਡੈਂਟਲ ਕਾਲਜ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ | ਇਸ ਕੈਂਪ 'ਚ 600 ਮਰੀਜ਼ਾਂ ਦੇ ਦੰਦਾਂ ਦੀਆਂ ਬਿਮਾਰੀਆਂ ਦਾ ਚੈਕਅੱਪ ਅਤੇ ਇਲਾਜ ਕੀਤਾ ਗਿਆ | ਕੈਂਪ ਦੀ ਵਿਸ਼ੇਸ਼ ਮਹੱਤਤਾ ਇਹ ਹੈ ਕਿ ਕੈਂਪ 'ਚ ਸਾਰੇ ਮਰੀਜ਼ਾਂ ਨੂੰ ਮੁਫਤ ਦੰਦਾਂ ਦਾ ਬੀੜ ਲਗਾਇਆ ਜਾਵੇਗਾ | ਵਰਣਨਯੋਗ ਗੱਲ ਇਹ ਹੈ ਕਿ ਪਿਛਲੇ ਸਾਲ ਕੈਂਪ 'ਚ 125 ਮੁਫ਼ਤ ਬੀੜ ਲਗਾਏ ਗਏ ਸਨ | ਜਿਸ ਦੀ ਕੀਮਤ ਸਾਢੇ 12 ਲੱਖ ਰੁਪਏ ਬਣਦੀ ਹੈ | ਕੈਂਪ ਦੌਰਾਨ 150 ਮਰੀਜਾਂ ਦੇ ਨਵੇਂ ਬੀੜ ਦਾ ਨਾਪ ਲਿਆ ਗਿਆ | ਇਸ ਮੌਕੇ 130 ਮੁਫ਼ਤ ਨਕਾਰਾ ਦੰਦ ਕੱਢੇ ਗਏ, 116 ਮਰੀਜ਼ਾਂ ਦੀ ਮੁਫ਼ਤ ਦੰਦਾਂ ਦੀ ਸਫਾਈ ਕੀਤੀ ਗਈ, 125 ਮਰੀਜ਼ਾਂ ਦੀ ਮੁਫ਼ਤ ਦੰਦਾਂ ਦੀਆਂ ਖੋਡਾਂ ਭਰੀਆਂ ਗਈਆਂ ਅਤੇ 42 ਮਰੀਜ਼ਾਂ ਦਾ ਐਕਸ-ਰੇ ਅੱਧੇ ਰੇਟ ਤੇ ਕੀਤੇ ਗਏ |
ਇਸ ਮੌਕੇ ਡਾ.ਐੱਸ.ਪੀ.ਐਸ. ਸੋਢੀ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਸਾਨੂੰ ਅੱਜ ਦੇ ਦਿਨ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣ ਵਾਸਤੇ ਪ੍ਰਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਸ਼ਹੀਦ ਕਿਸੇ ਵੀ ਸਰਮਾਇਆ ਹੁੰਦੇ ਹਨ ਸਨ | ਸਾਨੂੰ ਉਨ੍ਹਾਂ ਦੇ ਜੀਵਨ ਤੇ ਬਲੀਦਾਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ ਨੇ ਸ਼ਹੀਦਾਂ ਦੀ ਯਾਦ 'ਚ ਸਮਰਪਿਤ ਇਸ ਕੈਂਪ 'ਚ ਆਏ ਹੋਏ ਮਰੀਜ਼ਾਂ ਦਾ ਧੰਨਵਾਦ ਕਰਦਿਆਂ ਯਕੀਨ ਦੁਆਇਆ ਕਿ ਉਨ੍ਹਾਂ ਨੂੰ ਤੰਦਰੁਸਤ ਕਰਨ ਲਈ ਪੂਰੀ ਤਨਦੇਹੀ ਨਾਲ ਇਲਾਜ ਕਰਨ ਦਾ ਭਰੋਸਾ ਦਿੱਤਾ | ਕਾਲਜ ਦੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਕੈਂਪ ਦੌਰਾਨ ਸੇਵਾਵਾਂ ਨਿਭਾ ਰਹੇ ਵਿਦਿਆਰਥੀਆਂ ਅਤੇ ਡਾਕਟਰ ਸਾਹਿਬਾਨ ਦੀ ਟੀਮ ਦੀ ਸ਼ਲਾਘਾ ਕੀਤੀ ਅਤੇ ਮਰੀਜ਼ਾਂ ਨੂੰ ਉੱਚ ਦਰਜੇ ਦਾ ਇਲਾਜ ਦੇਣ ਲਈ ਪ੍ਰਬੰਧਕੀ ਕਮੇਟੀ ਦੀ ਵਚਨਬੱਧਤਾ ਤੋਂ ਜਾਣੂ ਕਰਵਾਇਆ | ਇਸ ਮੌਕੇ ਮਰੀਜ਼ਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਪੌਦੇ ਵੰਡੇ ਗਏ |