170 ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਮਦਨ ਜਲਾਲਪੁਰ ਦਾ ਛੱਡਿਆ ਸਾਥ, ਪੜ੍ਹੋ ਫਿਰ ਜਲਾਲਪੁਰ ਨੇ ਕੀ ਕਿਹਾ ?
ਘਨੌਰ 27 ਜੁਲਾਈ 2021 - ਘਨੌਰ ਬਲਾਕ ਤੇ ਮੋਹਤਬਰ ਵਿਅਕਤੀਆਂ ਅਤੇ 170 ਪਿੰਡਾਂ ਦੇ ਪਤਵੰਤੇ ਵਿਅਕਤੀਆਂ, ਕਾਂਗਰਸੀ ਵਰਕਰਾਂ,ਪੰਚਾਂ,ਸਰਪੰਚਾਂ ਨੇ ਇੱਕ ਵੱਡੀ ਮੀਟਿੰਗ ਵਿਚ ਹਿੱਸਾ ਲਿਆ। ਜਿਸ ਵਿਚ ਵਿਸੇਸ ਤੌਰ ਤੇ ਜਿਲਾ ਪ੍ਰੀਸ਼ਦ ਮੈਂਬਰ,ਸੰਮਤੀ ਮੈਂਬਰ,ਨੰਬਰਦਾਰ ਅਤੇ ਹੋਰ ਬਲਾਕ,ਸਾਬਕਾ ਅਹੁਦੇਦਾਰ ਵਿਸੇਸ ਤੌਰ ਤੇ ਪਹੁੰਚੇ। ਇਸ ਮੀਟਿੰਗ ਵਿਚ ਕਾਂਗਰਸ ਦੀ ਬੇਹਤਰੀ ਵਾਸਤੇ ਅਹਿਮ ਫੈਸਲੇ ਲੈਂਦੇ ਹੋਏ ਭਰੀ ਮੀਟਿੰਗ ਵਿਚ ਠੇਕੇਦਾਰ ਮਦਨ ਲਾਲ ਵਿਧਾਇਕ ਹਲਕਾ ਘਨੌਰ ਦਾ ਸਾਥ ਛੱਡਣ ਦਾ ਫੈਸਲਾ ਸਾਰਿਆਂ ਦੀ ਸਰਬਸੰਮਤੀ ਨਾਲ ਲਿਆ ਗਿਆ। ਪਰ ਉ੍ਹਹਨਾਂ ਨੇ ਕਾਂਗਰਸ ਪਾਰਟੀ ਨਹੀਂ ਛੱਡੀ ਅਤੇ ਕਾਂਗਰਸ ਪਾਰਟੀ ਦੀ ਬੇਹਤਰੀ ਲਈ ਮਿਹਨਤ ਕਰਦੇ ਰਹਿਣਗੇ।
ਮਦਨ ਲਾਲ ਜਲਾਲਪੁਰ ਵਿਧਾਇਕ ਨੂੰ ਛੱਡਣ ਦੇ ਕੁਝ ਅਹਿਮ ਕਾਰਨ ਹਨ 2017 ਵਿਚ ਅਸੀਂ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੇ ਵਿਰੁੱਧ ਪੂਰੀ ਲੜਾਈ ਲੜ ਕੇ ਐਮ.ਐਲ.ਏ ਬਣਾਇਆ ਜਿਨਾਂ ਵਿਚ ਅਕਾਲੀ ਦਲ ਦੇ ਅਹਿਮ ਮੁੱਦੇ ਸਨ। ਜਿਨਾਂ ਵਿਚ ਅਕਾਲੀ ਦਲ ਦੀ ਧੱਕੇਸ਼ਾਹੀ,ਮਾਇਨਿੰਗ ਮਾਫੀਆ,ਪ੍ਰਸ਼ਾਸ਼ਨਿਕ ਇਕਾਈਆਂ ਵਿਚ ਇਨਸਾਫ ਨਾ ਮਿਲਣਾ ਮੁੱਖ ਮੁੱਦੇ ਸਨ।ਪ੍ਰੰਤੂ ਮਦਨ ਲਾਲ ਜਲਾਲਪੁਰ ਦੇ ਐਮ.ਐਲ.ਏ. ਬਣਨ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਘੱਟਣ/ਬੰਦ ਹੋਣ ਦੀ ਬਜਾਏ ਇਸ ਵਿਚ ਜ਼ੋਰ ਸ਼ੋਰ ਵਾਧਾ ਹੋਇਆ। ਇਸ ਸਾਰੇ ਕਾਰੋਬਾਰ ਨੂੰ ਆਪਣੇ ਹੱਥ ਵਿਚ ਲੈ ਕੇ ਮਾਫੀਆ ਦਾ ਰੂਪ ਦੇ ਦਿੱਤਾ ਮਾਇਨਿੰਗ ਨਜਾਇਜ ਦੀ ਇਹ ਹਾਲਤ ਹੈ ਕਿ ਜ਼ੋ ਪਿਛਲੀ ਸਰਕਾਰ ਵਿਚ ਇੱਕ ਫੁੱਟ 2700 ਰੁਪਏ ਦਾ ਮਿਲਦ ਸੀ ।
ਹੁਣ ਉਹ ਵੱਧ ਕੇ 5000 ਰੁਪਏ ਤਕ ਪਹੁੰਚ ਗਿਆ। ਕੋਈ ਗਰੀਬ/ਲੋੜਵੰਦ ਆਪਣੇ ਖੇਤ ਵਿਚੋਂ ਮਿੱਟੀ ਪੁੱਟ ਕੇ ਵੀ ਨਹੀਂ ਪਾ ਸਕਦਾ। ਧੱਕੇਸ਼ਾਹੀ ਦਾ ਇਹ ਆਲਮ ਹੈ ਪੰਚਾਇਤੀ ਚੋਣਾਂ ਵਿਚ ਧੱਕੇ ਨਾਲ ਮੁੱਲ ਪਾ ਕੇ ਧਾਂਦਲੀਆਂ ਕਰਕੇ ਪੰਚਾਇਤ ਬਣਾਈਆਂ ਗਈਆਂ ਜ਼ੋ ਪਰਤਾਂ ਸਮੇਂ ਸਿਰ ਸਾਹਮਣੇ ਆਉਣਗੀਆਂ। ਹਲਕੇ ਵਿਚ ਕੋਈ ਸਰਪੰਚ/ਪੰਚ ਆਈ ਗ੍ਰਾਂਟ ਵਿਚੋਂ ਕੋਈ ਮਟੀਰੀਅਲ ਇਨਾਂ ਦੀ ਮਰਜੀ ਤੋਂ ਬਿਨਾਂ ਹੋਰ ਦੁਕਾਨਾਂ ਤੋਂ ਨਹੀਂ ਖਰੀਦ ਸਕਦਾ ਅਤੇ ਕੋਈ ਇੰਟਰਲੋਕਿੰਗ ਟਾਈਲਾਂ ਵੀ ਹਲਕਾ ਵਿਧਾਇਕ ਵਲੋਂ ਨਿਸਚਤ ਕੀਤੀ ਫੈਕਟਰੀਆਂ ਤੋਂ ਖਰੀਦਣਾ ਪੈਂਦਾ ਹੈ। ਇਹ ਨਵੀਂ ਤਰਾਂ ਦਾ ਮਾਫੀਆ ਤਿਆਰ ਕੀਤਾ ਗਿਆ ਹੈ।
ਹਲਕਾ ਘਨੌਰ ਵਿਚ ਟਰਾਂਸਪੋਰਟ ਦਾ ਬਹੁਤ ਵਧੀਆ ਕੰਮ ਸੀ ਜਿਸ ਵਿਚ ਲਗਭਗ ਪੰਜ ਸੌ ਟਰੱਕ ਸਨ ।ਅਸੀਂ ਕਾਂਗਰਸੀ ਵਰਕਾਂ ਨੇ ਲੋਕਾਂ ਨੂੰ ਰੋਜਗਾਰ ਦੇਣ ਦਾ ਵਾਅਦਾ ਕੀਤਾ ਸੀ। ਰੋਜਗਾਰ ਦੇਣ ਦੀ ਬਜਾਏ ਉਲਟਾ ਟਰਾਂਸਪੋਰਟ ਤੇ ਕਬਜਫ ਕਰਕੇ ਕਾਰੋਬਾਰ ਖਤਮ ਕਰ ਦਿੱਤਾ। ਜਿਸ ਕਰਕੇ ਟਰੱਕ ਘੱਟ ਕੇ 300 ਦੇ ਕਰੀਬ ਰਹਿ ਗਏ ਹਨ।ਪੈਸਾ ਕਮਾਉਣ ਦੀ ਲਾਲਸਾ ਇਥੇ ਹੀ ਖਤਮ ਨਹੀਂ ਹੋਈ । ਜਦੋਂ ਲੋਕ ਕਰੋਨਾ ਮਹਾਂਮਾਰੀ ਨਾਲ ਜ਼ੂਝ ਰਹੇ ਸੀ ਤਾਂ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ ਜਿਸ ਵਿਚ ਮਦਨ ਲਾਲ ਜਲਾਲਪੁਰ ਅਤੇ ਉਹਨਾਂ ਬੇਟਾ ਜ਼ੌਲੀ ਜਲਾਲਪੁਰ ਸਾਮਲ ਸਨ। ਜਿਸ ਦਾ ਪਾਰਟੀ ਦਾ ਅਕਸ਼ ਨੂੰ ਭਾਰੀ ਢਾਅ ਲੱਗੀ ਹੈ ਤੇ ਪਾਰਟੀ ਦਾ ਨੁਕਸਾਨ ਹੋਇਆ ਹੈ ਇਸ ਨਾਲ ਕਾਂਗਰਸੀ ਵਰਕਰਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ। ਇਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਦਾ ਦਬਾਅ ਹੈ ਕਿ ਜਲਾਲਪੁਰ ਐਮ.ਐਲ.ਏ. ਦਾ ਸਾਥ ਛੱਡਿਆ ਜਾਵੇ। ਇਸ ਕਰਕੇ ਵਰਕਰਾਂ ਵਿਚ ਭਾਰੀ ਰੋਸ ਹੈ ਅਤੇ ਇਲਾਕੇ ਦੇ ਲੋਕ ਹਲਕੇ ਦੇ ਜੰਮਪਲ ਉਮੀਦਵਾਰ ਦੀ ਮੰਗ ਕਰ ਰਹੇ ਹਨ।
ਲੋਕਾਂ ਅਵਾਜ ਨੂੰ ਦੇਖਦੇ ਹੋਏ ਹਲਕਾ ਘਨੌਰ ਤੋਂ ਕਾਂਗਰਸੀ ਉਮੀਦਵਾਰ ਦੀ ਟਿਕਟ ਹਲਕਾ ਵਿਧਾਇਕ ਦੀ ਬਜਾਏ ਘਨੌਰ ਦੇ ਜੰਮਪਲ ਤੇ ਚੰਗੇ ਅਕਸ ਵਾਲੇ ਨੂੰ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਉਮੀਦਵਾਰ ਬਣਾਇਆ ਜਾਵੇ। ਇਸ ਮੌਕੇ ਮਾਸਟਰ ਮੋਹਨ ਸਿੰਘ ਸਾਬਕਾ ਐਮ.ਸੀ. ਘਨੌਰ,ਪਰਮਿੰਦਰ ਸਿੰਘ ਲਾਲੀ ਰਾਮਪੁਰ ਜਿਲਾ ਪ੍ਰ਼ੀਸ਼ਦ ਮੈਂਬਰ ਸਾਬਕਾ ਬਲਾਕ ਪ੍ਰਧਾਨ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ,ਲਖਵੀਰ ਸਿੰਘ ਸਾਬਕਾ ਸਰਪੰਚ ਮੈਂਬਰ ਬਲਾਕ ਸੰਮਤੀ,ਸੁਖਦਰਸਨ ਬਬਨਾ ਜਿੰਦਲ,ਸ਼ਾਮ ਸੁੰਦਰ ਜਿੰਦਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਘਨੌਰ,ਕਰਨੈਲ ਸਿੰਘ ਘੱਗਰ ਸਰਾਏ ਸਾਬਕਾ ਸਰਪੰਚ,ਬਲਾਕ ਸੰਭੂ,ਚਤਿੰਦਰਵੀਰ ਛਾਛੀ ਸਰਪੰਚ ਤੇ ਬਲਾਕ ਸੰਮਤੀ ਮੈਂਬਰ,ਸੁਰਿੰਦਰ ਸਿੰਘ ਸਰਵਾਰਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਘਨੌਰ,ਸ਼ਾਮ ਲਾਲ ਸੰਮਤੀ ਮੈਂਬਰ,ਅਮਰਜੀਤ ਸਰਪੰਚ ਜਨਸੁਆਂ,ਜਥੇਦਾਰ ਹਰਨਾਥ ਸਿੰਘ ਜੀ ਜਲਾਲਪੁਰ,ਗੁਰਸ਼ਰਨ ਸਿੰਘ ਹੈਪੀ ਸਰਪੰਚ,ਰਾਮਪਾਲ ਘੂੰਗਰਾ ਸਰਪੰਚ,ਗੁਰਮੇਲ ਸਿੰਘ ਮੋਹੀ,ਰਣਧੀਰ ਸਿੰਘ ਸਾਬਕਾ ਸਰਪੰਚ,ਮਨਜੀਤ ਸਿੰਘ ਟੈਹਲਪੁਰਾ,ਮਨਜੀਤ ਸਿੰਘ ਅਜਰੌਰ ਕਿਸਾਨ ਆਗੂ,ਦਿਲਬਾਗ ਸਿੰਘ ਜਨਰਲ ਸਕੱਤਰ ਦਿਹਾਤੀ,ਭਰਪੂਰ ਸਿੰਘ ਸਾਬਕਾ ਡਾਇਰੈਕਟਰ,ਮਾਇਆ ਰਾਮ ਸਾਬਕਾ ਚੇਅਰਮੈਨ, ਬੇਬੀ ਸ਼ਰਮਾ ਘਨੌਰ(ਕਮਲ ਦੀ ਮਾਤਾ) ਸਿੰਦਰ ਕੌਰ ਸਲੇਮਪੁਰ ਪ੍ਰ਼ਧਾਨ ਰਾਜਪੂਤ ਬਰਾਦਰੀ,ਅਵਤਾਰ ਸਿੰਘ ਰੁੜਕੀ,ਲਖਵਿੰਦਰ ਸਿੰਘ ਬਿਟੂ ਆਦਿ ਹਾਜਰ ਸਨ।
ਮੈਨੂੰ ਕੋਈ ਫ਼ਰਕ ਨਹੀਂ ਪਵੇਗਾ : ਵਿਧਾਇਕ ਮਦਨ ਲਾਲ ਜਲਾਲਪੁਰ
ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਨੇ ਐਮਪੀ ਪ੍ਰਨੀਤ ਕੌਰ ਦਾ ਸਾਥ ਨਹੀਂ ਦਿੱਤਾ ਸੀ ਤੇ ਇਨ੍ਹਾਂ ਲੋਕਾਂ ਦੇ ਹਾਈਵੇ ਤੇ ਬਣੇ ਢਾਬਿਆਂ 'ਤੇ ਨਾਜਾਇਜ਼ ਕੰਮ ਰੋਕਣ ਕਰਕੇ ਮੇਰਾ ਵਿਰੋਧ ਕਰ ਰਹੇ ਹਨ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪਵੇਗਾ।